RBI ਨੇ ਰੇਪੋ ਰੇਟ ‘ਚ ਮੁੜ ਕੀਤਾ ਵਾਧਾ

Rajneet Kaur
3 Min Read

ਨਿਊਜ਼ ਡੈਸਕ: ਮਹਿੰਗਾਈ ਦਰ ਦਿਨੋਂ ਦਿਨ ਵੱਧ ਰਹੀ ਹੈ । ਬਾਜ਼ਾਰ ਵਿਚ ਮਿਲਣ ਵਾਲੀ ਹਰ ਵਸਤੂ ਦੀ ਕੀਮਤ ਵਿਚ ਵਾਧਾ ਹੋਇਆ ਹੈ । ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਤਿੰਨ ਦਿਨਾਂ ਮੁਦਰਾ ਨੀਤੀ ਕਮੇਟੀ (MPC) ਦੇ ਨਤੀਜੇ ਬੁੱਧਵਾਰ ਸਵੇਰੇ ਸਾਹਮਣੇ ਆਏ । ਇਸ ਦੇ ਚਲਦਿਆਂ ਹੀ ਮੁਦਰਾ ਨੀਤੀ ਕਮੇਟੀ ਦੇ ਰਾਜਪਾਲ ਦਾਸ ਨੇ (MPC) ਅੱਜ ਮੀਟਿੰਗ ਵਿੱਚ ਤਰਲਤਾ ਵਿਵਸਥਾ ਸਹੂਲਤ (LAF) ਦੇ ਤਹਿਤ ਫ਼ੈਸਲਾ ਲੈਂਦਿਆਂ ਦਰ ਰੇਪੋ ਨੂੰ 35 ਆਧਾਰ ਅੰਕ ਜਾਂ 0.35 ਫੀਸਦੀ ਵਧਾ ਕੇ 6.25 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਅੱਜ ਦੇ ਵਾਧੇ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਪਿਛਲੇ ਸੱਤ ਮਹੀਨਿਆਂ ਵਿੱਚ ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਇਹ ਪੰਜਵਾਂ ਵਾਧਾ ਹੈ। ਪਹਿਲੀ ਵਾਰ ਮਈ ‘ਚ ਰੈਪੋ ਰੇਟ ‘ਚ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਰੈਪੋ ਰੇਟ ਵਿੱਚ 1.90 ਫੀਸਦੀ ਦਾ ਵਾਧਾ ਹੋਇਆ ਹੈ। ਕੇਂਦਰੀ ਬੈਂਕ ਨੇ ਮਈ ‘ਚ ਦਰਾਂ ‘ਚ 0.40 ਫੀਸਦੀ, ਜੂਨ, ਅਗਸਤ ਅਤੇ ਸਤੰਬਰ ‘ਚ 0.50-0.50-0.50 ਫੀਸਦੀ ਦਾ ਵਾਧਾ ਕੀਤਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਮੁਦਰਾ ਨੀਤੀ ਕਮੇਟੀ (MPC) ਦੇ ਫੈਸਲਿਆਂ ਦਾ ਐਲਾਨ ਕੀਤਾ ਸੀ । ਇਸ ਵਾਰ ਵੀ MPC ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। MPC ਨੇ ਸਮੀਖਿਆ ਬੈਠਕ ‘ਚ ਰੈਪੋ ਰੇਟ ‘ਚ ਵਾਧਾ ਕੀਤਾ ਹੈ। ਰੈਪੋ ਰੇਟ ਦੇ ਵਧਣ ਨਾਲ ਹਰ ਪ੍ਰਕਾਰ ਦਾ ਰੇਟ ਵੱਧ ਜਾਵੇਗਾ ਚਾਹੇ ਉਹ ਹੋਮ ਲੋਨ ,ਆਟੋ ਲੋਨ ਅਤੇ ਹੋਰ ਹਰ ਤਰ੍ਹਾਂ ਦੇ ਲੋਨ ਮਹਿੰਗੇ ਹੋ ਜਾਣਗੇ।  ਜਦੋ ਵੀ ਆਰ .ਬੀ.ਆਈ ਵਲੋਂ ਵਿਆਜ ਦਰਾ ‘ਚ ਵਾਧਾ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਕਰਜ਼ੇ ਦੀਆਂ ਵਿਆਜ ਦਰਾ ਵਿਚ ਦੇਖਣ ਨੂੰ ਮਿਲਦਾ ਹੈ। ਇਸ ਦੇ ਕਈ ਵਪਾਰਕ ਬੈਂਕਾਂ ਦੁਆਰਾ ਵੀ ਵਿਆਜ ਦਰ ਵਧਾਈ ਜਾ ਸਕਦੀ ਹੈ।

ਹਰ ਬੈਂਕ ਨੂੰ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ । SLR ਉਹ ਦਰ ਹੈ ਜਿਸ ਵਿੱਚ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਬੈਂਕ ਕਰਜ਼ਾ ਦੇਣ ਤੋਂ ਪਹਿਲਾਂ ਰਕਮ ਨੂੰ ਨਕਦ, ਗੋਲਡ ਰਿਜ਼ਰਵ, PSU ਬਾਂਡ ਤੇ ਸੁਰੱਖਿਆ ਵਿੱਚ RBI ਕੋਲ ਰੱਖੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment