ਯੋਗਿੰਦਰ ਯਾਦਵ ਧਰਨੇ ਚੋਂ ਹੋਣ ਬਾਹਰ, ਫਿਰ ਸਰਕਾਰ ਨਾਲ ਗੱਲਬਾਤ ਹੋਵੇਗੀ ਸਫਲਤਾਪੂਰਵਕ – ਬਿੱਟੂ

TeamGlobalPunjab
2 Min Read

ਨਵੀਂ ਦਿੱਲੀ : ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਕਈ ਮੁਲਾਕਾਤਾਂ ਵੀ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ। ਇਸ ‘ਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਵਾਲ ਖੜ੍ਹੇ ਕੀਤੇ ਹਨ। ਕਿਸਾਨ ਅਤੇ ਸਰਕਾਰ ਵਿਚਾਲੇ ਮਸਲੇ ਦਾ ਕੋਈ ਹੱਲ ਨਾ ਨਿਕਲਦਾ ਹੋਇਆ ਦੇਖ ਰਵਨੀਤ ਬਿੱਟੂ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ‘ਤੇ ਇਲਜ਼ਾਮ ਲਗਾਏ ਹਨ।

ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਾਰੀ ਸਮੱਸਿਆ ਕਿਸਾਨ ਲੀਡਰ ਯੋਗਿੰਦਰ ਯਾਦਵ ਨੇ ਖੜ੍ਹੀ ਕੀਤੀ ਹੈ। ਜੇਕਰ ਯੋਗਿੰਦਰ ਯਾਦਵ ਕਿਸਾਨਾਂ ਦੇ ਧਰਨੇ ਚੋਂ ਬਾਹਰ ਹੋ ਜਾਂਦੇ ਹਨ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਸਰਕਾਰ ਵਿਚਾਲੇ ਗੱਲਬਾਤ ਸਫ਼ਲਤਾਪੂਰਵਕ ਹੋਵੇਗੀ। ਰਵਨੀਤ ਬਿੱਟੂ ਨੇ ਕਿਹਾ ਕਿ ਯੋਗਿੰਦਰ ਯਾਦਵ ਹੀ ਕਿਸੇ ਗੱਲ ਨੂੰ ਸਿਰੇ ਨਹੀਂ ਚੜ੍ਹਨ ਦੇ ਰਹੇ। ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਇਲਜ਼ਾਮ ਲਾਇਆ ਕਿ 26 ਜਨਵਰੀ ਮੌਕੇ ਦਿੱਲੀ ‘ਚ ਹੋਈ ਪਿੱਛੇ ਕਿਸਾਨ ਲੀਡਰ ਯੋਗੇਂਦਰ ਯਾਦਵ ਦਾ ਹੱਥ ਹੈ। ਬਿੱਟੂ ਨੇ ਕਿਹਾ ਕਿ ਯੋਗੇਂਦਰ ਯਾਦਵ ਨੂੰ ਜੇਕਰ ਪੁਲਿਸ ਕਾਬੂ ਕਰ ਲਵੇ ਤਾਂ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ ਗੱਲਬਾਤ ਬਣ ਜਾਵੇਗੀ। ਕਿਉਂਕਿ ਯੋਗੇਂਦਰ ਯਾਦਵ ਹੀ ਅੱਗ ਲਗਾ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਦੇਸ਼ ਵਰੋਧੀ ਤਾਕਤਾਂ ਤੋਂ ਫੰਡਿੰਗ ਹੋ ਰਹੀ ਹੈ। ਕਿਸਾਨ ਆਪਣੇ ਅੰਦੋਲਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਓਧਰ ਯੋਗੇਂਦਰ ਯਾਦਵ ਆਪਣਾ ਏਜੰਡਾ ਸਿੱਧਾ ਕਰ ਰਹੇ ਹਨ।

Share this Article
Leave a comment