ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਪਤਨੀ ਤੇ ਗੱਡੀ ਚੜ੍ਹਾਉਣ ਦੀ ਕੀਤੀ ਸੀ ਕੋਸ਼ਿਸ਼

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਫਿਲਮਕਾਰ ਕਮਲ ਕਿਸ਼ੋਰ ਮਿਸ਼ਰਾ ਇਨ੍ਹੀਂ ਦਿਨੀਂ ਆਪਣੀ ਪਤਨੀ ਨੂੰ ਕਾਰ ਨਾਲ ਟੱਕਰ ਮਾਰਨ ਕਾਰਨ ਵਿਵਾਦਾਂ ‘ਚ ਹਨ। ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਮਲ ਖਿਲਾਫ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ‘ਚ ਧਾਰਾ 279 ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਬਾਅਦ ਯਾਸਮੀਨ ਨੇ ਉਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਕਿਹਾ ਕਿ ‘ਜਦੋਂ ਮੈਂ 19 ਅਕਤੂਬਰ ਨੂੰ ਘਰ ਪਹੁੰਚੀ ਤਾਂ ਪਤੀ ਆਪਣੀ ਕਾਰ ‘ਚ ਬੈਠੀ ਮਾਡਲ ਆਇਸ਼ਾ ਸੁਪ੍ਰਿਆ ਮੇਮਨ ਨਾਲ ਸੀ। ਉਹ ਦੋਵੇਂ ਬਹੁਤ ਨੇੜੇ ਸਨ। ਦੋਹਾਂ ਨੂੰ ਇਕੱਠੇ ਦੇਖ ਕੇ ਮੈਂ ਕਾਰ ਦਾ ਸ਼ੀਸ਼ਾ ਖੜਕਾਇਆ ਅਤੇ ਸ਼ੀਸ਼ਾ ਨੀਵਾਂ ਕਰਨ ਲਈ ਕਿਹਾ ਕਿ ਮੈਂ ਕੁਝ ਗੱਲ ਕਰਨੀ ਹੈ, ਪਰ ਕਮਲ ਨੇ ਮੇਰੀ ਇਕ ਨਾ ਸੁਣੀ ਅਤੇ ਕਾਰ ਮੋੜ ਕੇ ਭੱਜਣ ਲੱਗਿਆ ਸੀ।ਯਾਸਮੀਨ ਨੇ ਅੱਗੇ ਕਿਹਾ, ‘ਮੈਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ ‘ਤੇ ਕਾਰ ਚੜਾ ਦਿੱਤੀ।

ਦਸ ਦਈਏ ਕਿ  ਕਮਲ ਕਿਸ਼ੋਰ ਮਿਸ਼ਰਾ ਇੰਡਸਟਰੀ ਦੇ ਜਾਣੇ-ਪਛਾਣੇ ਨਿਰਮਾਤਾ ਹਨ। ਕਮਲ ਵਨ ਐਂਟਰਟੇਨਮੈਂਟ ਫਿਲਮ ਪ੍ਰੋਡਕਸ਼ਨ ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦਾ ਹੈ। ਉਨ੍ਹਾਂ ਨੇ ‘ਖਲੀ ਬਲੀ’, ‘ਦੇਹਤੀ ਡਿਸਕੋ’, ‘ਫਲੈਟ ਨੰਬਰ 420’, ‘ਸ਼ਰਮਾ ਜੀ ਕੀ ਲੱਗ ਗਈ’ ਵਰਗੀਆਂ ਕਈ ਫਿਲਮਾਂ ਦਾ ਨਿਰਮਾਣ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment