ਬੇਅੰਤ ਸਿੰਘ ਨੂੰ ਮਾਨਵ ਬੰਬ ਬਣ ਕੇ ਉਡਾਉਣ ਵਾਲੇ ਦਿਲਾਵਰ ਸਿੰਘ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਗੱਲਾਂ ਗੱਲਾਂ ‘ਚ ਵਿੱਚੇ ਲਪੇਟ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ, ਕਿਹਾ ਸਭ ਬਾਦਲਾਂ ਦੀ ਚਾਲ!  

TeamGlobalPunjab
2 Min Read

[alg_back_button]

ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਦਾਦਾ ਬੇਅੰਤ ਸਿੰਘ ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰਨ ਵਾਲੇ ਦਿਲਾਵਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਹੀਦ ਕਰਾਰ ਦਿੱਤੇ ਜਾਣ ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਬਿੱਟੂ ਦਾ ਕਹਿਣਾ ਹੈ ਕਿ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਕਾਤਲ ਵਿਅਕਤੀ ਦੀ ਤਾਰੀਫ ਕਰਨਾ ਬੇਹੱਦ ਮੰਦਭਾਗਾ ਹੈ ਤੇ ਹਮਲਾਵਰਾਂ ਨੂੰ ਸ਼ਹੀਦ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।

ਰਵਨੀਤ ਬਿੱਟੂ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਡੇ ਅਤੇ ਸਤਿਕਾਰਤ ਆਹੁਦੇ ਤੇ ਬੈਠੇ ਹੋਏ ਹਨ ਪਰ ਉਨ੍ਹਾਂ ਨੂੰ ਅਜਿਹੇ ਬਿਆਨ ਦੇਣਾ ਸੋਭਾ ਨਹੀਂ ਦਿੰਦਾ। ਬਿੱਟੂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਟਿੱਪਣੀ ਸਿੱਖ ਨੌਜਵਾਨਾਂ ਵਿੱਚ ਗਲਤ ਸੁਨੇਹਾ ਭੇਜ ਰਹੀ ਹੈ ਕਿਉਂਕਿ ਇਸ ਨਾਲ ਸਿੱਖ ਨੌਜਵਾਨਾਂ ਨੂੰ ਕਨੂੰਨ ਆਪਣੇ ਹੱਥ ਵਿੱਚ ਲੈਣ ਦੀ ਪ੍ਰਵਿਰਤੀ ਅਤੇ ਹਿੰਸਾ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪੀਐਚਡੀ ਦੀ ਪੜ੍ਹਾਈ ਕਰ ਚੁਕੇ ਹਨ ਲਿਹਾਜਾ ਉਨ੍ਹਾਂ ਨੂੰ ਕਨੂੰਨ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਬਿੱਟੂ ਅਨੁਸਾਰ ਹਿੰਸਾ ਦਾ ਰਸਤਾ ਅਖਤਿਆਰ ਕਰਕੇ ਕਨੂੰਨ ਤੋੜਨ ਵਾਲਿਆਂ ਦੀ ਪ੍ਰਸ਼ੰਸਾ ਕਰਨ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨੇ ਦੇਸ਼ ਅਤੇ ਸੂਬਾ ਪੰਜਾਬ ਅੰਦਰ ਸ਼ਾਂਤੀ ਕਾਇਮ ਰੱਖਣ ਲਈ ਕੁਰਬਾਨੀ ਦਿੱਤੀ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਤੇ ਹੀ ਹਮਲਾ ਕਰਨ ਵਾਲਿਆਂ ਨੂੰ ਸ਼ਹੀਦ ਕਰਾਰ ਦੇ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਤੇ ਇਹ ਬਿਆਨ ਬੜਾ ਹੀ ਮੰਦਭਾਗਾ ਹੈ। ਬਿੱਟੂ ਨੇ ਦੋਸ਼ ਲਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਦਲਾਂ ਵੱਲੋਂ ਲਾਏ ਜਾਂਦੇ ਹਨ ਤੇ ਜੋ ਬਾਦਲ ਚਾਹੁੰਦੇ ਹਨ ਇਹ ਲੋਕ ਉਹ ਹੀ ਬੋਲਦੇ ਹਨ।

[alg_back_button]

Share this Article
Leave a comment