ਚੋਣਾਂ ‘ਚ ਮਿਲੀ ਹਾਰ ਨੂੰ ਲੈ ਕੇ ਬੋਲੇ ਬਿੱਟੂ, ‘ਸੁਣਿਆ ਸੀ ਗਿੱਦੜ ਸ਼ੇਰ ਦਾ ਸ਼ਿਕਾਰ ਕਰਦੇ ਨੇ, ਪਰ ਗਧਿਆ ਨੇ ਸ਼ੇਰ ਮਰਵਾ ਦਿੱਤੇ’

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਨੂੰ ਲੈ ਕੇ ਪਾਰਟੀ ‘ਚ ਅੰਦਰੂਨੀ ਕਾਟੋ ਕਲੇਸ਼ ਲਗਾਤਾਰ ਜਾਰੀ ਹੈ। ਕਾਂਗਰਸ ਦੇ ਆਪਣੇ ਆਗੂ ਹੀ ਇੱਕ ਦੂੱਜੇ ਦੇ ਖਿਲਾਫ ਬਿਆਨਬਾਜ਼ੀਆਂ ਕਰ ਰਹੇ ਹਨ। ਇਸ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿੱਟੂ ਨੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਉਹ ਹਾਲ ਰਿਹਾ ਕਿ ਗਧਿਆਂ ਨੇ ਸ਼ੇਰਾਂ ਨੂੰ ਮਾਰ ਗਿਰਾਇਆ। ਮਿਸਗਾਈਡ ਮਿਜ਼ਾਈਲ ਨੇ ਪਾਰਟੀ ਨੂੰ ਤਬਾਹ ਕਰ ਦਿੱਤਾ।

ਬਿੱਟੂ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਸਨ ਕਿ ਮੈਂ ਇਹ ਕਰ ਦਵਾਂਗਾਂ ਜੇ ਅਜਿਹਾ ਨਹੀਂ ਹੋਇਆ ਤਾਂ ਮੈਂ ਉਹ ਕਰ ਦਵਾਂਗਾ। ਬਿੱਟੂ ਨੇ ਕਿਹਾ ਜਿਹੜੇ ਗੱਬਰ ਸਿੰਘ ਬਣੇ ਹੋਏ ਸੀ ਉਨ੍ਹਾਂ ਸਭ ਦੀ ਹਵਾ ਨਿੱਕਲ ਗਈ ਹੈ। ਪਾਰਟੀ ਨੂੰ ਵੀ ਸਮਝ ਆ ਗਈ ਹੈ ਕਿ ਉਹਨਾਂ ਨੇ ਜਿਨ੍ਹਾਂ ‘ਤੇ ਵਿਸ਼ਵਾਸ ਕੀਤਾ ਉਹ ਗਲਤ ਸੀ। ਉਨ੍ਹਾਂ ਕਿਹਾ ਕਿ ਇਹ ਤਾਂ ਸੁਣਿਆ ਸੀ ਕਿ ਗਿੱਦੜ ਸ਼ੇਰ ਦਾ ਸ਼ਿਕਾਰ ਕਰਦੇ ਹਨ ਪਰ ਇਹਨਾਂ ਗਧਿਆ ਨੇ ਸ਼ੇਰ ਮਰਵਾ ਦਿੱਤੇ। ਬਿੱਟੂ ਨੇ ਕਿਹਾ ਅਸੀਂ ਹੀ ਗਲਤੀਆਂ ਕੀਤੀਆਂ ਹਨ ਅਤੇ ਹੁਣ ਅਸੀਂ ਹੀ ਭੋਗ ਰਹੇ ਹਾਂ।

ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਿਵੇਂ ਪਾਕਿਸਤਾਨ ਵੱਲੋਂ ਮਿਸਗਾਈਡ ਮਿਜ਼ਾਈਲ ਚਲੀ ਸੀ। ਇਸੇ ਤਰ੍ਹਾਂ ਇੱਥੇ ਵੀ ਮਿਜ਼ਾਈਲ ਨੇ ਆਪਣੇ ਹੀ ਘਰ ਨੂੰ ਖਤਮ ਕਰ ਦਿੱਤਾ ਤੇ ਅਸੀਂ ਕਿਸੇ ਨੂੰ ਦੋਸ਼ ਕਿਉਂ ਦਈਏ?

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment