ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਗੱਡੇ ਝੰਡੇ

TeamGlobalPunjab
4 Min Read

ਮੋਹਾਲੀ: ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵੱਲੋਂ ਆਪਣੀ ਪਿਛਲੀ ਪਰੰਪਰਾ ਨੂੰ ਕਾਇਮ ਰੱਖਦਿਆਂ ਇਸ ਸਾਲ ਵੀ ਜੀਐਨਐਮ ਥਰਡ ਈਅਰ ਵਿੱਚ ਪਹਿਲੀਆਂ ਤਿੰਨੇ ਪੁਜੀਸ਼ਨਾਂ ਹਾਸਲ ਕਰਕੇ ਨਰਸਿੰਗ ਟ੍ਰੇਨਿੰਗ ਦੇ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਇਹੀ ਨਹੀਂ ਸੰਸਥਾ ਨੇ ਪਹਿਲੀਆਂ ਪੰਜ ਪੁਜੀਸ਼ਨਾਂ ਵਿਚੋਂ ਚਾਰ ਪੁਜੀਸ਼ਨਾਂ ਹਾਸਲ ਕਰਕੇ ਪੂਰੇ ਪੰਜਾਬ ਵਿੱਚ ਵਧੀਆ ਨਤੀਜੇ ਹਾਸਲ ਕਰਨ ਦਾ ਮਾਣ ਖੱਟਿਆ ਹੈ।

ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਸਪੁੱਤਰੀ ਪਰਮਜੀਤ ਸਿੰਘ ਨੇ 1644 ਅੰਕ ਲੈ ਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਿਮਰਨਜੀਤ ਕੌਰ ਸਪੁੱਤਰੀ ਊਧਮ ਸਿੰਘ ਨੇ 1611 ਅੰਕ ਲੈ ਕੇ ਪੰਜਾਬ ਭਰ ਵਿੱਚ ਦੂਜਾ ਅਤੇ ਵਿਸ਼ਾਖਾ ਜੋਸ਼ੀ ਸਪੁੱਤਰੀ ਰਜੇਸ਼ ਜੋਸ਼ੀ ਨੇ 1596 ਅੰਕ ਲੈ ਕੇ ਪੰਜਾਬ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ।

ਇਸ ਤੋਂ ਇਲਾਵਾ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੀ ਹੀ ਸ਼ਿਵਾਲੀ ਸਪੁੱਤਰੀ ਸੁਭਾਸ਼ ਚੰਦਰ ਨੇ 1586 ਅੰਕ ਲੈ ਕੇ ਪੰਜਾਬ ਭਰ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ।

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਇਨ੍ਹਾਂ ਨਤੀਜਿਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣੇ ਸੂਬੇ ਮਾਪਿਆਂ ਅਤੇ ਕਾਲਜ ਦਾ ਮਾਣ ਵਧਾਉਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ।

- Advertisement -

ਕਾਲਜ ਦੇ ਐੱਮਡੀ ਜਸਵਿੰਦਰ ਕੌਰ ਵਾਲੀਆ ਨੇ ਇਨ੍ਹਾਂ ਨਤੀਜਿਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਗਾਤਾਰਤਾ ਵਿੱਚ ਇੰਨੇ ਵਧੀਆ ਨਤੀਜੇ ਲਿਆਉਣ ਲਈ ਕਾਲਜ ਦਾ ਸਮੁੱਚਾ ਟੀਚਿੰਗ ਅਤੇ ਹੋਰ ਸਟਾਫ਼ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਨਾ ਸਿਰਫ਼ ਨਰਸਿੰਗ ਦੇ ਕਿੱਤੇ ਸਗੋਂ ਵਿਦਿਆਰਥਣਾਂ ਦੀ ਓਵਰ ਆਲ ਪਰਸਨੈਲਿਟੀ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।

ਕਾਲਜ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਨੇ ਸਮੂਹ ਵਿਦਿਆਰਥਣਾਂ ਅਤੇ ਸਟਾਫ਼ ਨੂੰ ਇੰਨੇ ਵਧੀਆ ਨਤੀਜਿਆਂ ਲਈ ਵਧਾਈ ਦਿੱਤੀ। ਸੰਦੀਪ ਨੇ ਕਿਹਾ ਕਿ ਉਹ ਇਸ ਨਤੀਜੇ ਤੋਂ ਬੇਹੱਦ ਪ੍ਰੰਸਨ ਹੈ ਅਤੇ ਉਸ ਨੇ ਇਹ ਵੀ ਕਿਹਾ ਕਿ ਇਹ ਕਾਮਯਾਬੀ ਉਸ ਦੇ ਮਾਤਾ ਪਿਤਾ ਦੇ ਅਸ਼ੀਰਵਾਦ ਅਤੇ ਅਧਿਆਪਕਾਵਾਂ ਦੀ ਪੇ੍ਰਰਣਾ ਸਦਕਾ ਹੀ ਸੰਭਵ ਹੋਈ ਹੈ।ਸੰਦੀਪ ਨੇ ਖਾਸ ਤੌਰ ਤੇ ਜਿਕਰ ਕੀਤਾ ਕਿ ਕਾਲਜ ਦਾ ਮਾਹੌਲ ਕੁੱਲ ਮਿਲਾ ਕੇ ਬਹੁਤ ਹੀ ਪ੍ਰੇਰਣਾ ਭਰਭੂਰ ਹੈ ਅਤੇ ਜਿਸਦਾ ਸਿਹਰਾ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਵਾਲੀਆ ਨੂੰ ਜਾਂਦਾ ਹੈ। ਡਾਇਰੈਕਟਰ ਫਾਇਨੈਂਸ ਜਪਨੀਤ ਕੌਰ ਵਾਲੀਆ, ਡਾਇਰੈਕਟਰ ਐਡਮਿਨ ਤੇਗਬੀਰ ਸਿੰਘ ਵਾਲੀਆ ਅਤੇ ਡਾਇਰੈਕਟਰ ਅਕੈਡਮਿਕ ਰਵਨੀਤ ਕੌਰ ਵਾਲੀਆ ਨ ਵੀੇ ਇਹਨਾਂ ਸਾਰੀਆਂ ਵਿਦਿਆਰਥਣਾਂ ਨੂੰ ਉਹਨਾ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਕਾਲਜ ਹੋਸਟਲ ਵਿੱਚ ਸਾਨੂੰ ਘਰ ਵਰਗਾ ਮਾਹੌਲ ਹੀ ਲਗਦਾ ਹੈ ਤੇ ਹੋਸਟਲ ਮੈਸ ਵਿੱਚ ਖਾਣਾ ਵੀ ਬਹੁਤ ਹੀ ਸਾਫ ਸੁਥਰਾ ਅਤੇ ਸਵਾਦਿਸ਼ਟ ਮਿਲਦਾ ਹੈ। ਇਸ ਦੇ ਨਾਲ ਹੀ ਹੋਸਟਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ, ਹੋਸਟਲ ਵਿੱਚ ਹਰ ਰੋਜ਼ ਇਕ ਸਟੱਡੀ ਪੀਰੀਅਡ ਵੀ ਲਗਾਏ ਜਾਂਦੇ ਹਨ ਜਿਸ ਵਿਚ ਹੋਸਟਲ ਵਿਚ ਰਹਿਣ ਵਾਲੇ ਅਧਿਆਪਕ ਵਿਦਿਆਰਥਣਾਂ ਦੀ ਮਦਦ ਕਰਦੇ ਹਨ।ਕਾਲਜ ਦੇ ਚੇਅਰਮੈਨ ਵੱਲੋਂ ਕਾਲਜ ਦੀ ਲਾਈਬਰੇਰੀ ਹੋਸਟਲ ਵਾਲੇ ਵਿਦਿਆਰਥੀਆਂ ਲਈ ਦੇਰ ਸ਼ਾਮ ਤੱਕ ਖੋਲ ਕੇ ਰੱਖੀ ਜਾਂਦੀ ਹੈ। ਹੋਸਟਲ ਵਿੱਚ ਬੱਚਿਆਂ ਦੇ ਲਈ ਜਿੰਮ ਦਾ ਪ੍ਰਬੰਧ ਵੀ ਹੈ ਜਿਸ ਵਿੱਚ ਬੱਚੇ ਕਸਰਤ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਇਸ ਦੇ ਨਾਲ ਹੋਸਟਲ ਵਿੱਚ ਫਿਜ਼ਿਕਲ ਐਜੂਕੇਸ਼ਨ ਟੀਚਰ ਅਤੇ ਯੋਗਾ ਟੀਚਰ ਵੀ ਹਨ। ਪੜ੍ਹਾਈ ਅਤੇ ਸਿਹਤ ਦੇ ਨਾਲ ਨਾਲ ਬੱਚਿਆਂ ਦੀ ਧਾਰਮਿਕ ਵਿੱਦਿਆ ਦੀ ਟ੍ਰੇਨਿੰਗ ਲਈ ਮਿਊਜ਼ਿਕ ਟੀਚਰ ਵੀ ਰਖਿਆ ਹੋਇਆ ਹੈ।

ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਉੱਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਇਸ ਪ੍ਰਾਪਤੀ ਨੂੰ ਕਾਲਜ ਦੇ ਅਧਿਆਪਕਾਵਾਂ ਤੇ ਬੱਚਿਆਂ ਵੱਲੋਂ ਕੀਤੀ ਮਿਹਨਤ ਦੱਸਿਆ।

Share this Article
Leave a comment