ਇੱਕ ਛੋਟੀ ਜਿਹੀ ਗਲਤੀ ਕਾਰਨ ਭਾਰਤੀ ਮੂਲ ਦੀ ਕਾਜਲ ‘ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

TeamGlobalPunjab
2 Min Read

ਆਕਲੈਂਡ : ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੀ ਕਾਜਲ ਚੌਹਾਨ ਨੂੰ ਆਪਣੀ ਛੋਟੀ ਜਿਹੀ ਗਲਤੀ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ੀਲੈਂਡ ਦੇ ਰਹਿਣ ਵਾਲੇ ਸ਼ਿਵ ਕਪੂਰ ਨਾਲ ਵਿਆਹੀ ਕਾਜਲ ਵੱਲੋਂ ਸੰਤਬਰ 2019 ਵਿੱਚ ਆਕਲੈਂਡ ਤੋਂ ਹੋਟਲੀ ਜਾਂਦਿਆਂ ਓਵਰ ਸਪੀਡਿੰਗ ਦੀ ਗਲਤੀ ਹੋਈ ਸੀ, ਜਿਸ ਲਈ ਉਸਦਾ 6 ਮਹੀਨਿਆਂ ਲਈ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ, ਹਾਲਾਂਕਿ ਕਾਜਲ ਨੇ ਇਸ ਦੋਸ਼ ਨੂੰ ਕਬੂਲਦਿਆਂ ਲੈਟਰ ਆਫ ਅਪੋਲੋਜੀ ਵੀ ਦੇ ਦਿੱਤਾ ਸੀ ਤੇ ਆਪਣਾ ਪਛਤਾਵਾ ਜਾਹਰ ਕੀਤਾ ਸੀ, ਪਰ ਹੁਣ ਜਦੋਂ ਉਸਨੇ ਪੱਕੇ ਹੋਣ ਲਈ ਫਾਈਲ ਲਗਾਈ ਤਾਂ ਉਸ ਫਾਈਲ ਵਿੱਚ ਇਸ ਗੁਨਾਹ ਬਾਰੇ ਜ਼ਿਕਰ ਨਹੀਂ ਕੀਤਾ ਗਿਆ।

ਇਮੀਗ੍ਰੇਸ਼ਨ ਨੂੰ ਕੇਸ ਦੀ ਪੜਤਾਲ ਦੌਰਾਨ ਇਸ ਗੁਨਾਹ ਬਾਰੇ ਪਤਾ ਲੱਗ ਗਿਆ ਤੇ ਕਾਜਲ ਨੂੰ ਚੰਗੇ ਆਚਾਰ-ਵਿਵਹਾਰ ਦੀ ਸ਼ਰਤ ਨੂੰ ਨਾ ਮੰਨਣ ਦਾ ਕਾਰਨ ਦੱਸਦਿਆਂ ਉਸ ਦੀ ਫਾਈਲ ਰੱਦ ਕਰ ਦਿੱਤੀ ਤੇ ਉਸ ਨੂੰ ਡਿਪੋਰਟੇਸ਼ਨ ਦੇ ਹੁਕਮ ਸੁਣਾ ਦਿੱਤੇ। ਹੁਣ ਕਾਜਲ ਦਾ ਕਹਿਣਾ ਹੈ ਕਿ ਇਹ ਉਸਦੇ ਵਕੀਲ ਦੀ ਗਲਤੀ ਹੈ, ਜਿਸ ਨੇ ਇਸ ਬਾਰੇ ਉਸਦੀ ਫਾਈਲ ਵਿੱਚ ਨਹੀਂ ਲਿਖਿਆ।

ਕਾਜਲ ਨੇ ਇਮੀਗ੍ਰੇਸ਼ਨ ਦੇ ਇਸ ਫੈਸਲੇ ਨੂੰ ਬਹੁਤ ਹੀ ਕਠੋਰ ਦੱਸਿਆ ਹੈ, ਕਿਉਂਕਿ ਇਸ ਨਾਲ ਉਸਦਾ ਭਵਿੱਖ ਬਰਬਾਦ ਹੋ ਜਾਵੇਗਾ। ਕਾਜਲ ਦੀ ਫਾਈਲ ਸੈਕਸ਼ਨ 61 ਤਹਿਤ ਲਾਈ ਗਈ ਸੀ ਤੇ ਇੰਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਮੈਨੇਜਰ ਨਿਕੋਲਾ ਹੋਗ ਅਨੁਸਾਰ ਉਹ ਸੈਕਸ਼ਨ 61 ਤਹਿਤ ਦੁਬਾਰਾ ਅਪੀਲ ਕਰ ਸਕਦੀ ਹੈ, ਪਰ ਉਸ ਕੋਲ ਆਪਣਾ ਪੱਖ ਮਜਬੂਤ ਬਣਾਉਣ ਦੇ ਲਈ ਕੋਈ ਸਬੂਤ ਹੋਣ ਜੋ ਇਮੀਗ੍ਰੇਸ਼ਨ ਨੂੰ ਸੰਤੁਸ਼ਟ ਕਰ ਸਕਣ।

Share this Article
Leave a comment