ਰਵਨੀਤ ਬਿੱਟੂ ਦੀ ਮੁੱਖ ਮੰਤਰੀ ਨੂੰ ਚੁਣੌਤੀ: ‘ਪਾਰਟੀ ਦਾ ਨੰਗਾ ਚਿਹਰਾ ਕਰਾਂਗਾ ਬੇਨਕਾਬ, ਭਗਵੰਤ ਮਾਨ ਦਾ ਬਾਹਰ ਨਿੱਕਲਣਾ ਹੋਵੇਗਾ ਦੁੱਭਰ’

Prabhjot Kaur
2 Min Read

ਲੁਧਿਆਣਾ: ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 4 ਜੂਨ ਤੋਂ ਬਾਅਦ ਉਹ ਰੋਜ਼ਾਨਾ ਸੀ.ਐਮ ਹਾਊਸ ਜਾਣਗੇ ਅਤੇ ਭਗਵੰਤ ਮਾਨ ਦਾ ਘਿਰਾਓ ਕਰਨਗੇ। ਬੀਜੇਪੀ ਉਮੀਦਵਾਰ ਬਿੱਟੂ ਨੇ ਸੀਐਮ ਮਾਨ ਦੀ ਨਿੱਜੀ ਜ਼ਿੰਦਗੀ ‘ਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਸੀਐਮ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿਸ ਦਾ ਜਵਾਬ ਪੰਜਾਬ ਦੇ ਲੋਕ 1 ਜੂਨ ਨੂੰ ਦੇਣਗੇ।

ਰਵਨੀਤ ਬਿੱਟੂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਉਹ ਹਰ ਰੋਜ਼ ਉਨ੍ਹਾਂ ਦੇ ਸੀ.ਐਮ.ਹਾਊਸ ਜਾ ਕੇ ਉਨ੍ਹਾਂ ਨੂੰ ਮਿਲਣਗੇ ਅਤੇ ਲੋਕਾਂ ਦੇ ਸਾਹਮਣੇ ਉਨ੍ਹਾਂ ਦਾ ਅਤੇ ਆਪ ਪਾਰਟੀ ਦਾ ਨੰਗਾ ਚਿਹਰਾ ਬੇਨਕਾਬ ਕਰਨਗੇ, ਇਸ ਲਈ ਸੀ.ਐਮ ਮਾਨ ਪੁਲਿਸ ਭੇਜ ਸਕਦੇ ਹਨ ਜਾਂ ਵੀਜੀਲੈਂਸ। ਉਹ ਬੇਅੰਤ ਸਿੰਘ ਦਾ ਪੋਤਾ ਹੈ ਅਤੇ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੁੱਖ ਮੰਤਰੀ ਦੇ ਚੁਟਕਲਿਆਂ ‘ਤੇ ਨਹੀਂ ਫਸਣਗੇ, ਲੋਕ ਹੁਣ ਤਾੜੀਆਂ ਵੀ ਨਹੀਂ ਵਜਾਉਣਗੇ।

ਰਵਨੀਤ ਬਿੱਟੂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਉਹ ਭਗਵੰਤ ਮਾਨ ਦਾ ਬਾਹਰ ਨਿੱਕਲਣਾ ਦੁੱਭਰ ਕਰ ਦੇਣਗੇ। ਉਹ ਕਿਸੇ ਵੀ ਮੁੱਖ ਮੰਤਰੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਨਾਂ ਹੀ ਉਹ ਕਿਸੇ ਵੀ ਮੁੱਖ ਮੰਤਰੀ ਦੀ ਪਰਵਾਹ ਕਰਨਗੇ।

 

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment