ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਵੱਧ ਅਨਾਜ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ!

Rajneet Kaur
2 Min Read

ਨਿਊਜ਼ ਡੈਸਕ:  ਕੇਂਦਰ ਅਤੇ ਰਾਜ ਸਰਕਾਰ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਪਰ ਹੁਣ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਹੁਣ ਤੁਹਾਨੂੰ ਹੋਰ ਰਾਸ਼ਨ ਦਾ ਲਾਭ ਮਿਲੇਗਾ। ਸਰਕਾਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਅਤੇ ਰਾਜ ਸਰਕਾਰ ਦੁਆਰਾ ਦੇਸ਼ ਭਰ ਵਿੱਚ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਤੁਹਾਨੂੰ ਬਹੁਤ ਸਾਰੇ ਲਾਭ ਮਿਲ ਰਹੇ ਹਨ। ਫਿਲਹਾਲ ਹੁਣ ਤੁਹਾਨੂੰ ਸਰਕਾਰ ਤੋਂ 1 ਕਿਲੋ ਹੋਰ ਚੌਲ ਮਿਲਣਗੇ।

ਹਿਮਾਚਲ ਸਰਕਾਰ ਨੇ ਇਹ ਫੈਸਲਾ ਸੂਬੇ ਦੇ APL ਰਾਸ਼ਨਕਾਰਡ ਧਾਰਕਾਂ ਲਈ ਲਿਆ ਹੈ। APL ਕਾਰਡ ਧਾਰਕਾਂ ਨੂੰ 1 ਕਿਲੋ ਵੱਧ ਚੌਲ ਮਿਲੇਗਾ। ਤੁਹਾਨੂੰ 1 ਮਾਰਚ 2023 ਤੋਂ ਇਸਦਾ ਲਾਭ ਮਿਲ ਰਿਹਾ ਹੈ। ਇਸ ਸਮੇਂ ਇਨ੍ਹਾਂ ਕਾਰਡ ਧਾਰਕਾਂ ਨੂੰ 7 ਕਿਲੋ ਚੌਲ ਮਿਲ ਰਹੇ ਹਨ। ਇਸ ਦੇ ਨਾਲ ਹੀ ਇਸ ਫੈਸਲੇ ਤੋਂ ਬਾਅਦ 8 ਕਿਲੋ ਚੌਲ ਮਿਲੇਗਾ।

ਸੂਬੇ ਦੇ 12 ਲੱਖ ਤੋਂ ਵੱਧ ਖਪਤਕਾਰਾਂ ਨੂੰ 10 ਰੁਪਏ ਪ੍ਰਤੀ ਕਿਲੋਗ੍ਰਾਮ ਦੇਣੇ ਪੈਣਗੇ। ਸੂਬੇ ਵਿੱਚ ਸਰਕਾਰੀ ਰਾਸ਼ਨ ਦਾ ਲਾਭ ਲੈਣ ਵਾਲੇ ਖਪਤਕਾਰਾਂ ਨੂੰ ਵੀ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਏਪੀਐਲ ਕਾਰਡ ਧਾਰਕ ਪਹਿਲੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਦੇ ਨਾਲ ਹੀ ਬੀਪੀਐਲ ਕਾਰਡ ਧਾਰਕ ਦੂਜੀ ਸ਼੍ਰੇਣੀ ਵਿੱਚ ਆਉਂਦੇ ਹਨ। ਦੱਸ ਦੇਈਏ ਕਿ ਏਪੀਐਲ ਅਤੇ ਬੀਪੀਐਲ ਦੋਵਾਂ ਸ਼੍ਰੇਣੀਆਂ ਦੇ ਕਾਰਡ ਧਾਰਕਾਂ ਦੁਆਰਾ ਪ੍ਰਾਪਤ ਰਾਸ਼ਨ ਦੀ ਮਾਤਰਾ ਵਿੱਚ ਅੰਤਰ ਹੈ। ਜਿਨ੍ਹਾਂ ਕੋਲ ਬੀਪੀਐਲ ਕਾਰਡ ਹਨ, ਉਨ੍ਹਾਂ ਨੂੰ ਏਪੀਐਲ ਕਾਰਡ ਧਾਰਕਾਂ ਨਾਲੋਂ ਸਸਤੇ ਰੇਟਾਂ ‘ਤੇ ਰਾਸ਼ਨ ਮਿਲਦਾ ਹੈ।

ਦੱਸ ਦਈਏ ਕਿ ਰਾਜ ਵਿੱਚ ਬੀਪੀਐਲ ਕਾਰਡ ਧਾਰਕਾਂ ਨੂੰ ਸਸਤੇ ਭਾਅ ‘ਤੇ ਕਣਕ, ਦਾਲਾਂ, ਤੇਲ, ਚੀਨੀ, ਨਮਕ, ਚੌਲ ਆਦਿ ਖਾਣ-ਪੀਣ ਦੀਆਂ ਵਸਤੂਆਂ ਦਿੱਤੀਆਂ ਜਾਂਦੀਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment