ਰਾਸ਼ਨ ਕਾਰਡ ਧਾਰਕਾਂ ਨੂੰ ਇਸ ਰਾਜ ‘ਚ 428 ਰੁਪਏ ‘ਚ ਮਿਲੇਗਾ ਗੈਸ ਸਿਲੰਡਰ!

Rajneet Kaur
2 Min Read

ਨਿਊਜ਼ ਡੈਸਕ: ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ ਤੋਂ ਬਾਅਦ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਤੋਹਫ਼ਾ ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਸਿਲੰਡਰ ਦੀ ਕੀਮਤ 200 ਰੁਪਏ ਘਟਾਉਣ ਤੋਂ ਬਾਅਦ ਗੋਆ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਅੰਤੋਦਿਆ ਅੰਨ ਯੋਜਨਾ ਦੇ ਕਾਰਡ ਧਾਰਕਾਂ ਨੂੰ 428 ਰੁਪਏ ਵਿੱਚ ਸਿਲੰਡਰ ਮਿਲੇਗਾ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਕੇਂਦਰੀ ਮੰਤਰੀ ਸ਼ਿਰਪਦ ਵਾਈ ਨਾਇਕ ਨੇ ਪਣਜੀ ਵਿੱਚ ਐਲਪੀਜੀ ਸਿਲੰਡਰ ਰੀਫਿਲਿੰਗ ਲਈ ‘ਮੁੱਖ ਮੰਤਰੀ ਵਿੱਤੀ ਸਹਾਇਤਾ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ।

ਇਸ ਯੋਜਨਾ ਤਹਿਤ ਰਾਜ ਦੇ ਅੰਤੋਦਿਆ ਅੰਨ ਯੋਜਨਾ ਕਾਰਡ ਧਾਰਕਾਂ ਨੂੰ ਰਾਜ ਸਰਕਾਰ ਵੱਲੋਂ ਸਿਲੰਡਰ ‘ਤੇ 275 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਮੌਕੇ ਗੋਆ ਦੇ ਸੀਐਮ ਨੇ ਕਿਹਾ ਕਿ ਪੀਐਮ ਮੋਦੀ ਨੇ ਪਹਿਲਾਂ ਐਲਪੀਜੀ ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 200 ਰੁਪਏ ਦੀ ਕੇਂਦਰੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੋਆ ਸਰਕਾਰ ਨੇ AAY ਰਾਸ਼ਨ ਕਾਰਡ ਧਾਰਕਾਂ ਲਈ ਵਾਧੂ 275 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ।

ਰਾਜ ਵਿੱਚ 11,000 ਤੋਂ ਵੱਧ ਲੋਕਾਂ ਕੋਲ AAY (ਅੰਤਯੋਦਿਆ) ਕਾਰਡ ਹਨ। ਅਜਿਹੇ ਕਾਰਡ ਧਾਰਕਾਂ ਨੂੰ 200 ਰੁਪਏ ਉੱਜਵਲਾ ਯੋਜਨਾ ਸਬਸਿਡੀ ਅਤੇ ਗੋਆ ਸਰਕਾਰ ਦੁਆਰਾ ਦਿੱਤੀ ਗਈ 275 ਰੁਪਏ ਦੀ ਸਬਸਿਡੀ ਮਿਲੇਗੀ। ਕੁੱਲ ਮਿਲਾ ਕੇ ਰਾਸ਼ਨ ਕਾਰਡ ਧਾਰਕਾਂ ਨੂੰ 475 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਅੰਤੋਦਿਆ ਅੰਨ ਯੋਜਨਾ (AAY) ਗਰੀਬ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment