ਲੋਕ ਸਭਾ ਦੀ ਕਾਰਵਾਈ ‘ਚ ਰੱਖਿਆ ਮੰਤਰੀ ਨੇ ਖੋਲ੍ਹੀ ਚੀਨ ਦੀ ਪੋਲ, ਦੱਸਿਆ ਕਿਵੇਂ ਕੀਤੀ ਘੁਸਪੈਠ

TeamGlobalPunjab
2 Min Read

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਅੱਜ ਚੀਨ ਦੀ ਪੋਲ ਖੋਲ੍ਹ ਦਿੱਤੀ। ਰਾਜਨਾਥ ਸਿੰਘ ਨੇ ਸਦਨ ਨੂੰ ਚੀਨੀ ਫੌਜ ਦੀ ਸਾਰੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਰੱਖਿਆ ਮੰਤਰੀ ਨੇ ਦੱਸਿਆ ਕਿ ਚੀਨੀ ਫੌਜੀਆਂ ਨੇ ਕਿਸ ਤਰ੍ਹਾਂ ਸਰਹੱਦ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਵੇਂ ਭਾਰਤੀ ਜਵਾਨਾਂ ਨੇ ਚੀਨ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।

ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ, ਕਿ ਅਪ੍ਰੈਲ ਮਹੀਨੇ ਪੂਰਬੀ ਲੱਦਾਖ ਦੀ ਸਰਹੱਦ ‘ਤੇ ਚੀਨੀ ਫੌਜੀਆਂ ਦੀ ਸੰਖਿਆ ਅਤੇ ਉਨ੍ਹਾਂ ਦੇ ਹਥਿਆਰਾਂ ਵਿੱਚ ਇਜ਼ਾਫਾ ਹੋਇਆ ਸੀ। ਫਿਰ ਅਗਲੇ ਮਈ ਮਹੀਨੇ ਦੇ ਸ਼ੁਰੂਆਤ ਵਿੱਚ ਚੀਨ ਨੇ ਗਲਵਾਨ ਘਾਟੀ ਖੇਤਰ ‘ਚ ਸਾਡੇ ਫੌਜੀਆਂ ਦੀ ਰੋਜ਼ਾਨਾ ਹੋਣ ਵਾਲੀ ਪੈਟਰੋਲਿੰਗ ਵਿੱਚ ਰੁਕਾਵਟ ਪਾਈ। ਇਸ ਰੁਕਾਵਟ ਨਾਲ ਦੋਵਾਂ ਫੌਜਾਂ ਵਿਚਾਲੇ ਸਥਿਤੀ ਗੰਭੀਰ ਬਣ ਗਈ ਸੀ। ਜਿਸ ਕਾਰਨ ਚੀਨ ਨੇ ਜੂਨ ਮਹੀਨੇ ਹਿੰਸਕ ਝੜਪ ਕੀਤੀ।

ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿੱਚ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਚੀਨ ਨੇ ਐੱਲਏਸੀ ਅਤੇ ਅੰਦਰਲੇ ਖੇਤਰਾਂ ‘ਚ ਵੱਡੀ ਸੰਖਿਆ ਵਿੱਚ ਫ਼ੌਜੀ ਟੁਕੜੀਆਂ ਅਤੇ ਗੋਲਾ ਬਾਰੂਦ ਸਥਾਪਿਤ ਕੀਤਾ ਹੋਇਆ। ਪੂਰਬੀ ਲੱਦਾਖ ਅਤੇ ਗੋਗਰਾ, ਕੋਂਗਕਾ-ਲਾ ਅਤੇ ਪੈਗੋਂਗ ਝੀਲ ਦੇ ਉੱਤਰ ਵੱਲ ਦੱਖਣੀ ਕਿਨਾਰਿਆਂ ‘ਤੇ ਤਣਾਅ ਵਾਲੇ ਕਈ ਇਲਾਕੇ ਹਨ। ਇਨ੍ਹਾਂ ਸਾਰੇ ਹਲਕਿਆਂ ਵਿੱਚ ਭਾਰਤੀ ਫੌਜ ਤਾਇਨਾਤ ਹੈ ਅਤੇ ਹਰ ਜਵਾਬੀ ਕਾਰਵਾਈ ਕਰਨ ਦੇ ਲਈ ਭਾਰਤੀ ਜਵਾਨ ਮੁਸਤੈਦ ਹਨ।

Share this Article
Leave a comment