ਹਰਿਆਣਾ : ਬਾਲੀਵੁੱਡ ਸਿੰਗਰ-ਰੈਪਰ ਬਾਦਸ਼ਾਹ ਨੇ ਵਿਵਾਦ ਤੋਂ ਬਾਅਦ ਹਰਿਆਣਵੀ ਗੀਤ ‘ਟਟੀਰੀ ਫਿਰ ਸੇ’ ਰਿਲੀਜ਼ ਕਰ ਦਿੱਤਾ ਹੈ। ਬਾਦਸ਼ਾਹ ਨੇ ਗੀਤ ਵਿੱਚੋਂ ਵਿਵਾਦਿਤ ਸੀਨ ਅਤੇ ਲਾਈਨਾਂ ਨੂੰ ਹਟਾ ਦਿੱਤਾ ਹੈ। ਜਿਸ ਲਾਈਨ ‘ਤੇ ਸਭ ਤੋਂ ਵੱਧ ਵਿਵਾਦ ਹੋਇਆ ਸੀ, ਉਸ ਦੀ ਜਗ੍ਹਾ ਬਾਦਸ਼ਾਹ ਨੇ ਰੈਪ ਵਿੱਚ ਬੋਲਿਆ ਹੈ ‘ਆਇਆ ਬਾਦਸ਼ਾਹ ਰੰਗ ਦਿਖਾਨੇ, ਫਿਰ ਜਲਵਾ ਦਿਖਾਨੇ’।
ਰੋਡਵੇਜ਼ ਬੱਸ ਦੇ ਸੀਨ ਨੂੰ ਹਟਾ ਕੇ ਕੁੜੀਆਂ ਨੂੰ ਹਰਿਆਣਵੀ ਪਹਿਰਾਵੇ ਦਾਮਨ-ਕੁਰਤੀ ਵਿੱਚ ਇੱਕ ਅੰਡਰਪਾਸ ਵਿੱਚ ਨੱਚਦੇ ਹੋਏ ਦਿਖਾਇਆ ਗਿਆ ਹੈ। ਕੁਝ ਬਜ਼ੁਰਗਾਂ ਨੂੰ ਵੀ ਹੁੱਕੇ ਦੇ ਨਾਲ ਦਿਖਾਇਆ ਗਿਆ ਹੈ। ਯੂਟਿਊਬ ‘ਤੇ ਇਸ ਗੀਤ ‘ਤੇ ਹੁਣ ਤੱਕ ਇੱਕ ਮਿਲੀਅਨ (10 ਲੱਖ) ਵਿਊਜ਼ ਆ ਚੁੱਕੇ ਹਨ।
ਦੱਸ ਦਈਏ ਕਿ ਪਿਛਲੇ ਮਹੀਨੇ ਇੱਕ ਮਾਰਚ ਨੂੰ ਰਿਲੀਜ਼ ਹੋਏ ‘ਟਟੀਰੀ’ ਗੀਤ ਵਿੱਚ ਬੋਲੇ ਗਏ ਸ਼ਬਦਾਂ ਅਤੇ ਸੀਨਜ਼ ਨੂੰ ਲੈ ਕੇ ਹੋਏ ਵਿਵਾਦ ਕਾਰਨ ਬਾਦਸ਼ਾਹ ‘ਤੇ ਪੰਚਕੂਲਾ ਅਤੇ ਜੀਂਦ ਵਿੱਚ ਤਿੰਨ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਯੂਟਿਊਬ ਤੋਂ ਇਹ ਗਾਣਾ ਹਟਾ ਦਿੱਤਾ ਗਿਆ ਸੀ। ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਬਾਦਸ਼ਾਹ ਨੂੰ ਪੇਸ਼ ਹੋਣ ਲਈ ਕਿਹਾ ਸੀ। ਜਿਸ ਤੋਂ ਬਾਅਦ ਬਾਦਸ਼ਾਹ ਨੇ ਮਾਫੀ ਵੀ ਮੰਗੀ ਸੀ।
ਉਨ੍ਹਾਂ ਨੇ ਇਕ ਵੀਡੀਓ ਵਿੱਚ ਕਿਹਾ ਸੀ ‘ਮੇਰਾ ਟਟੀਰੀ ਗਾਣਾ ਜਦੋਂ ਤੋਂ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਸਦੇ ਇੱਕ ਹਿੱਸੇ ਵਿੱਚ ਮੇਰੇ ਲਿਰਿਕਸਅਤੇ ਵਿਜ਼ੂਅਲ ਪੇਸ਼ਕਾਰੀ ਕਾਰਨ ਜੋ ਸੁਨੇਹਾ ਗਿਆ, ਉਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੇਰਾ ਇਰਾਦਾ ਇਹ ਨਹੀਂ ਸੀ ਕਿ ਮੈਂ ਕਿਸੇ ਬੱਚੇ ਜਾਂ ਔਰਤ ਬਾਰੇ ਕੋਈ ਬੇਹੂਦਾ ਗੱਲ ਕਰਾਂ। ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਹਰਿਆਣਾ ਦਾ ਪੁੱਤਰ ਸਮਝ ਕੇ ਮੁਆਫ਼ ਕਰ ਦਿਓਗੇ।’
ਵਿਵਾਦ ਵਧਣ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਇਹ ਔਰਤਾਂ ਦੇ ਸਨਮਾਨ ਦੇ ਖਿਲਾਫ ਹੈ। ਇਸ ਮਾਮਲੇ ਵਿੱਚ ਬਾਦਸ਼ਾਹ ਅਤੇ ਨਿਰਦੇਸ਼ਕ ਜੋਬਨ ਸੰਧੂ, ਮਹਾਵੀਰ ਸਿੰਘ ਅਤੇ ਨਿਰਮਾਤਾ ਹਿਤੇਨ 7 ਅਪ੍ਰੈਲ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਬਾਦਸ਼ਾਹ ਨੇ ਮਾਫੀ ਮੰਗੀ ਅਤੇ ਵਾਅਦਾ ਕੀਤਾ ਕਿ ਉਹ 4 ਮਹੀਨਿਆਂ ਵਿੱਚ ਇੱਕ ਚੰਗਾ ਗੀਤ ਬਣਾਉਣਗੇ ਅਤੇ ਗਰੀਬ ਪਰਿਵਾਰਾਂ ਦੀਆਂ 50 ਕੁੜੀਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

