ਪ੍ਰਧਾਨ ਮੰਤਰੀ ਮੋਦੀ ਦਾ 9 ਸਤੰਬਰ ਨੂੰ ਪਾਣੀਪਤ ‘ਚ ਹੋਵੇਗਾ ਆਗਮਨ, ਮਹਿਲਾ ਸ਼ਸ਼ਕੀਕਰਣ ਦਾ ਦੇਣਗੇ ਮਜਬੂਤ ਸੰਦੇਸ਼

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 9 ਦਸੰਬਰ ਦੇ ਪ੍ਰਸਾਤਵਿਤ ਪ੍ਰੋਗ੍ਰਾਮ ਨੂੰ ਲੈ ਕੇ ਸੋਮਵਾਰ ਨੂੰ ਪਾਣੀਪਤ ਦੇ ਸੈਕਟਰ 13-17 ਵਿਚ ਤਿਆਰੀਆਂ ਦਾ ਜਾਇਜਾ ਲਿਆ ਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਾਣੀਪਤ ਦੀ ਇਤਹਾਸਿਕ ਧਰਤੀ ‘ਤੇ ਹੋਣ ਵਾਲਾ ਇਹ ਪੋ੍ਰਗ੍ਰਾਮ ਮਹਿਲਾ ਸ਼ਸ਼ਕੀਕਰਣ ਦਾ ਮਜਬੂਤ ਸੰਦੇਸ਼ ਦਵੇਗਾ। ਜਦੋਂ ਵੀ ਪ੍ਰਧਾਨ ਮੰਤਰੀ ਹਰਿਆਣਾ ਵਿਚ ਆਉਂਦੇ ਹਨ ਤਾਂ ਹਰਿਆਣਾ ਦੇ ਲੋਕਾਂ ਨੂੰ ਵਿਸ਼ੇਸ਼ ਸੌਗਾਤ ਦੇ ਕੇ ਜਾਂਦੇ ਹਨ। ਬੇਟੀ ਬਚਾਓ-ਬੇਟੀ ਪੜਾਓ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਨੇ ਸਾਲ 2015 ਵਿਚ ਪਾਣੀਪਤ ਦੀ ਇਤਹਾਸਿਕ ਧਰਤੀ ਤੋਂ ਕੀਤੀ ਸੀ।

ਨਾਇਬ ਸਿੰਘ ਸੈਨੀ ਨੇ ਸਾਰੇ ਸਥਾਨ ਦਾ ਦੌਰਾ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਇਤਿਹਾਸਕ ਜਿੱਤ ਦਰਜ ਕਰ ਵਿਕਾਸ ਦਾ ਇਕ ਸਕਾਰਾਤਮਕ ਸੰਦੇਸ਼ ਦਿੱਤਾ ਹੈ, ਜਿਸ ਦਾ ਅਸਰ ਮਹਾਰਾਸ਼ਟਰ ਦੇ ਚੋਣ ‘ਤੇ ਵੀ ਦਿਖਾਈ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਮਹਿਲਾ ਸ਼ਸ਼ਕਤੀਕਰਣ ਨੂੰ ਲੈ ਕੇ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਮਹਿਲਾਵਾਂ ਨੂੰ ਮਿਲ ਰਿਹਾ ਹੈ। ਨਮੋ ਡਰੋਨ ਦੀਦੀ ਦਾ ਨਾਂਅ ਨਾਲ ਸੰਚਾਲਿਤ ਕੀਤੀ ਜਾ ਰਹੀ ਯੋਜਨਾ ਦਾ ਲਾਭ ਲੈ ਕੇ ਮਹਿਲਾਵਾਂ ਮਜਬੂਤ ਹੋਵੇਗੀ ਅਤੇ 9 ਦਸੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਹਿਲਾਵਾਂ ਦੇ ਸ਼ਸ਼ਕਤੀਕਰਣ ਲਈ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਣਗੇ। ਇਸ ਨਾਲ ਦੇਸ਼ ਦੀ ਲੱਖਾਂ ਮਹਿਲਾਵਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਨੇ ਇਸ ਮਹਤੱਵਪੂਰਨ ਯੋਜਨਾ ਲਈ ਐਲਆਈਸੀ ਦੇ ਐਮਡੀ ਨੂੰ ਕਿਹਾ ਕਿ ਇਸ ਯੋਜਨਾ ਦਾ ਹਰਿਆਣਾ ਦੇ ਹਰ ਪਿੰਡ ਵਿਚ ਪ੍ਰਚਾਰ-ਪ੍ਰਸਾਰ ਕੀਤਾ ਜਾਵੇ।

ਸੰਕਲਪ ਪੱਤਰ ਦੇ ਵਾਦਿਆਂ ਨੂੰ ਕੀਤਾ ਜਾਵੇਗਾ ਪੂਰਾ

ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਣੀਪਤ ਦੀ ਇਤਿਹਾਸਕ ਭੁਮੀ ‘ਤੇ ਹਰਿਆਣਾ ਨੂੰ ਕਈ ਸੌਗਾਤਾਂ ਮਿਲ ਸਕਦੀਆਂ ਹਨ, ਇੰਨ੍ਹਾਂ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਸੰਕਲਪ ਪੱਤਰ ਵਿਚ ਜੋ ਵਾਦੇ ਕੀਤੇ ਗਏ ਹਨ ਉਨ੍ਹਾਂ ਨੁੰ ਪੂਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਤੀਜੀ ਵਾਰ ਸੱਤਾ ਦੀ ਕਮਾਨ ਭਾਰਤੀ ਜਨਤਾ ਪਾਰਟੀ ਨੂੰ ਸੌਂਪੀ ਹੈ। ਇਹ ਵਿਕਾਸ ਦੀ ਜਿੱਤ ਹੈ। ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਿਆ ਜਾਵੇਗਾ ਤੇ ਤੀਜੀ ਵਾਰ ਦੀ ਇਸ ਜਿੱਤ ਵਿਚ ਸਰਕਾਰ ਹੋਰ ਤੇਜੀ ਨਾਲ ਵਿਕਾਸ ਕੰਮ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਕੁੱਝ ਰਾਜਨੈਤਿਕ ਪਾਰਟੀ ਸੰਵਿਧਾਨ ਨੂੰ ਲੈ ਕੇ ਗੁਮਰਾਹ ਕਰ ਸਰਕਾਰ ਦੀ ਛਵੀ ਖਰਾਬ ਕਰਨ ਦਾ ਯਤਨ ਕਰ ਰਹੇ ਹਨ, ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋਣਗੇ।

ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਵਿਚ ਮੈਟਰੋ ਪਹੁੰਚਾਉਣ ਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਜਿਸ ‘ਤੇ ਆਉਣ ਵਾਲੇ ਸਮੇਂ ਵਿਚ ਕੰਮ ਹੋਵੇਗਾ।

Share This Article
Leave a Comment