ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਔਰਤ ਦੀ ਚਮਕੀ ਕਿਸਮਤ, ਰਿਕਾਰਡ ਕੀਤਾ ਪਹਿਲਾ ਗਾਣਾ

TeamGlobalPunjab
2 Min Read

ਲਤਾ ਮੰਗੇਸ਼ਕਰ ਦਾ ਗਾਣਾ ਇੱਕ ਪਿਆਰ ਕਾ ਨਗਮਾ ਹੈ ਗਾ ਕੇ ਰਾਤੋਂ ਰਾਤ ਸਟਾਰ ਬਣਨ ਵਾਲੀ ਰਾਨੂ ਮੰਡਲ ਦੇ ਦਿਨ ਹੁਣ ਬਦਲ ਚੁੱਕੇ ਹਨ। ਇਸ ਵੀਡੀੳ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਨੇ ਇਸ ਔਰਤ ਦੀ ਤਰੀਫ ਕੀਤੀ। ਮੇਕਓਵਰ ਤੋਂ ਬਾਅਦ ਹੁਣ ਉਨ੍ਹਾਂ ਦੇ ਕੋਲ ਵੱਡੇ – ਵੱਡੇ ਆਫਰਸ ਦੀ ਲਾਈਨ ਲੱਗ ਗਈ ਹੈ। ਹਿਮੇਸ਼ ਰੇਸ਼ਮੀਆ ਨੇ ਆਪਣੀ ਨਵੀਂ ਫਿਲਮ ਵਿੱਚ ਰਾਨੂ ਨੂੰ ਗਾਣਾ ਆਫਰ ਕੀਤਾ ਹੈ।

ਅਸਲ ‘ਚ ਇਸ ਔਰਤ ਦੀ ਆਵਾਜ਼ ਇੰਨੀ ਮਿੱਠੀ ਹੈ ਕਿ ਇਸਦੀ ਵੀਡੀਓ ਵਾਇਰਲ ਹੋ ਜਾਣ ਤੋਂ ਬਾਅਦ ਹੁਣ ਇਸਨੂੰ ਬਾਲੀਵੁੱਡ ‘ਚ ਕੰਮ ਮਿਲ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਨੇ ਇਸ ਔਰਤ ਦਾ ਪਹਿਲਾ ਗਾਣਾ ਰਿਕਾਰਡ ਕਰਾਇਆ ਹੈ। ਜਿਸਦੀ ਵੀਡੀੳ ਹਿਮੇਸ਼ ਨੇ ਅੱਜ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀੳ ‘ਚ ਰਾਨੂ ਤੇਰੀ ਮੇਰੀ ਕਹਾਨੀ ਗਾਣਾ ਰਿਕਾਰਡ ਕਰਦੀ ਨਜ਼ਰ ਆ ਰਹੀ ਹੈ ਤੇ ਹਿਮੇਸ਼ ਉਸਦਾ ਹੌਸਲਾ ਅਫਜ਼ਾਈ ਕਰਦਾ ਦੇਖਿਆ ਜਾ ਸਕਦਾ ਹੈ।

https://www.instagram.com/p/B1eVI_cjQS3/

ਰਾਨੂ ਜਲਦ ਹੀ ਰਿਐਲਿਟੀ ਸ਼ੋਅ ਸੁਪਰਸਟਾਰ ਸਿੰਗਰ ਨਾਮ ਦੇ ਸ਼ੋਅ ‘ਚ ਨਜ਼ਰ ਆਉਣ ਵਾਲੀ ਹੈ। ਇਸ ਵਿੱਚ ਉਹ ਹਿਮੇਸ਼ ਤੇ ਜੱਜਾਂ ਦੇ ਨਾਲ ਸ਼ੋਅ ‘ਚ ਹਿੱਸਾ ਲੈ ਰਹੇ ਬੱਚਿਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਆਪਣੀ ਕਲਾ ਦਾ ਜੌਹਰ ਵੀ ਦਿਖਾਓਣਗੇ ।

ਹਿਮੇਸ਼ ਨੇ ਕਿਹਾ ਕਿ ਸਲਮਾਨ ਖਾਨ ਦੇ ਪਿਤਾ ਸਲੀਮ ਅੰਕਲ ਨੇ ਇੱਕ ਵਾਰ ਮੈਨੂੰ ਸਲਾਹ ਦਿੱਤੀ ਸੀ ਕਿ ਜਦੋਂ ਵੀ ਤੂੰ ਜ਼ਿੰਦਗੀ ‘ਚ ਕਿਸੇ ਟੈਲੇਂਟਿਡ ਇਨਸਾਨ ਨਾਲ ਮਿਲੇਗਾ ਤਾਂ ਉਸਨੂੰ ਕਦੇ ਜਾਣ ਨਾ ਦਵੀ। ਉਨ੍ਹਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਉਸ ਇਨਸਾਨ ਨੂੰ ਆਪਣੇ ਟੈਲੇਂਟ ਦੇ ਨਾਲ ਅੱਗੇ ਵਧਣ ‘ਚ ਸਹਾਇਤਾ ਜ਼ਰੂਰ ਕਰੀ।

Share this Article
Leave a comment