ਸਟੇਜਾਂ ਤੋਂ ਬਾਅਦ ਹੁਣ ਪ੍ਰਮੇਸ਼ਰ ਦੁਆਰ ਵੀ ਛੱਡਣਗੇ ਰਣਜੀਤ ਸਿੰਘ ਢੱਡਰੀਆਂਵਾਲੇ! ਵੀਡੀਓ ਜਾਰੀ ਕਰ ਕੀਤਾ ਖੁਲਾਸਾ

TeamGlobalPunjab
2 Min Read

ਪਟਿਆਲਾ : ਪਿਛਲੇ ਲੰਮੇ ਸਮੇਂ ਤੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ। ਇਸ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਢੱਡਰੀਆਂਵਾਲੇ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ ਹੈ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਕਿਹਾ ਗਿਆ ਹੈ ਕਿ ਕੁਝ ਬੰਦੇ ਰਣਜੀਤ ਸਿੰਘ ਨੂੰ ਨਕਲੀ ਨਿਰੰਕਾਰੀਆ ਬਣਾ ਕੇ ਸਿੱਖਾਂ ਦੇ ਸਿਰਾਂ ‘ਤੇ ਬਿਠਾਉਣਾ ਚਾਹੁੰਦੇ ਹਨ ਉਨ੍ਹਾਂ ਦੀ ਮਨਸ਼ਾ ਪੂਰੀ ਨਹੀਂ ਹੋਣਗੇ। ਰਣਜੀਤ ਸਿੰਘ ਢੱਡਰੀਆਂਵਾਲੇ ਨੇ ਅੱਗੇ ਬੋਲਦਿਆਂ ਕਿਹਾ ਕਿ ਅਜੇ ਤੱਕ ਉਨ੍ਹਾਂ ‘ਤੇ ਲੱਗਾ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ। ਢੱਡਰੀਆਂਵਾਲੇ ਨੇ ਕਿਹਾ ਕਿ ਉਨ੍ਹਾਂ ਨੇ ਦੀਵਾਨ ਬੰਦ ਕਰ ਦਿੱਤੇ ਸਟੇਜਾਂ ਵੀ ਛੱਡ ਦਿੱਤੀਆਂ ਤਾਂ ਉਨ੍ਹਾਂ ਦਾ ਕੋਈ ਦੁੱਖ ਨਹੀਂ ਲੱਗਾ ਪਰ ਇਸ ਗੱਲ ਦਾ ਉਨ੍ਹਾਂ ਨੂੰ ਜਰੂਰ ਦੁੱਖ ਲੱਗਾ ਹੈ।

ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਉਨ੍ਹਾਂ ਦੇ ਪਿਛਲੇ ਤਿੰਨ ਚਾਰ ਸਾਲ ਦੇ ਕੋਈ ਵੀ ਦੀਵਾਨ ਸੁਣ ਲਏ ਜਾਣ ਉਨ੍ਹਾਂ ਨੇ ਸਾਰਿਆਂ ਅੱਗੇ ਆਪਣਾ ਆਪ ਨੂੰ ਉਨ੍ਹਾਂ ਦੇ ਭਰਾ ਵਜੋਂ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਰੰਕਾਰੀਆ ਹੀ ਬਣਨਾ ਹੁੰਦਾ ਤਾਂ ਸਾਧ ਬਣੇ ਰਹਿੰਦੇ ਨਰੰਕਾਰੀਆਂ ਤੋਂ ਘੱਟ ਨਹੀਂ ਸੀ। ਢੱਡਰੀਆਂਵਾਲੇ ਨੇ ਦਾਅਵਾ ਕੀਤਾ ਕਿ ਉਹ ਸਿੱਖਾਂ ਦੇ ਸਿਰਾਂ ‘ਤੇ ਗੁਰੂ ਗ੍ਰੰਥ ਸਾਹਿਬ ਬਠਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹੀਓ ਗੱਲ ਟਕਸਾਲ ਵਾਲੇ ਕਹਿ ਰਹੇ ਹਨ ਅਤੇ ਇਹੀਓ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਿਆਨ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਨਰੰਕਾਰੀਆਂ ਕਿਵੇਂ ਹਨ ਇਹ ਉਨ੍ਹਾਂ ਦੇ ਸਾਹਮਣੇ ਬੈਠ ਕੇ ਸਾਬਤ ਕਰੋ। ਢੱਡਰੀਆਂਵਾਲੇ ਨੇ ਐਲਾਨ ਕੀਤਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਤਾਂ ਉਹ ਪ੍ਰਮੇਸ਼ਰ ਦੁਆਰ ਅਸਥਾਨ ਦੀਆਂ ਸਾਰੀਆਂ ਚਾਬੀਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦੇਣਗੇ।

ਇੱਥੇ ਹੀ ਵੀਡੀਓ ਬਿਆਨ ਜਾਰੀ ਕਰਕੇ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਅਮਰੀਕ ਸਿੰਘ ਅਜਨਾਲਾ ਸਬੰਧੀ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਵੱਲੋਂ ਲਗਾਤਾਰ ਉਨ੍ਹਾਂ ਨੂੰ ਸੁਣਨ ਵਾਲਿਆਂ ਨੂੰ ਭੇਡਾਂ ਕਿਹਾ ਜਾਂਦਾ ਹੈ ਪਰ ਅੱਜ ਉਹ ਵਿਚਾਰ ਕਰਨ ਲਈ ਸੰਗਤ ਦੇ ਸਾਹਮਣੇ ਜਾ ਰਹੇ ਹਨ।

https://www.facebook.com/BhaiRanjitSinghKhalsaDhadrianwale/videos/217101612813286/

Share This Article
Leave a Comment