ਲੱਗਦੇ ਬਿੱਲਾਂ ਦੇ, ਘਪਲਿਆਂ ਦਾ ਦੇਸ਼ ਬਣਾ ਛੱਡਿਆ: ਰਣਜੀਤ ਬਾਵਾ

TeamGlobalPunjab
1 Min Read

ਚੰਡੀਗੜ੍ਹ: ਖੇਤੀਬਾੜੀ ਬਿੱਲਾਂ ਦਾ ਸੂਬੇ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦੇ ਨਾਲ-ਨਾਲ ਖੇਤੀ ਮਜ਼ਦੂਰ ਅਤੇ ਆੜ੍ਹਤੀਆ ਐਸੋਸੀਏਸ਼ਨ ਵੀ ਸੜਕਾਂ ਤੇ ਨਿੱਤਰੀ ਹੋਈ ਹੈ। ਜਿਸ ਤਹਿਤ ਹੁਣ ਪੰਜਾਬੀ ਸਿੰਗਰ ਵੀ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ।

ਜਿਸ ਤਹਿਤ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਪਾਉਂਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ – “ਪ੍ਰਾਈਵੇਟ ਕੰਪਨੀਆਂ ਕਿਸਾਨਾਂ ਦਾ ਫਾਇਦਾ ਚੁੱਕਣਗੀਆਂ ਕਿਉਂਕਿ ਪਹਿਲਾਂ ਏਦਾਂ ਸੀ ਕਿ ਫਸਲ ਵੱਢ ਕੇ ਨਾਲ ਦੀ ਨਾਲ ਮੰਡੀ ਸੁੱਟ ਕਿ ਪੈਸੇ ਲੈ ਕੇ ਅਗਲੀ ਫਸਲ ਦੀ ਤਿਆਰੀ ਵਿੱਚ ਜੁਟ ਜਾਈਦਾ ਸੀ, ਹੁਣ ਸਾਡੇ ਵਰਗਿਆ ਨੂੰ ਚਾਰ ਦਿਨ ਫਸਲ ਦੇ ਨਾਲ ਖੱਜਲ ਕਰਨਗੇ ਜਦ ਨਾ ਵਾਹ ਪੇਸ਼ ਗਈ ਫਿਰ ਜਿਹੜਾ ਮੁੱਲ ਲਾਉਣਾ ਹੋਇਆ ਲਾ ਕੇ ਫਸਲ ਚੱਕ ਕੇ ਤਿੱਤਰ ਹੋ ਜਾਣਗੇ। ਫਿਰ ਜ਼ਮੀਨਾਂ ਦੱਬਣਗੇ, ਲੱਗਦੇ ਬਿੱਲ ਦੇ ਘਪਲਿਆਂ ਦਾ ਦੇਸ਼ ਬਣਾ ਛੱਡਿਆ।”

https://www.facebook.com/folkmanranjitbawa/posts/4158428740867381

ਰਣਜੀਤ ਬਾਵਾ ਦੇ ਇਨ੍ਹਾਂ ਸ਼ਬਦਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਸ ਸਿੰਗਰ ਨੇ ਵੀ ਸਰਕਾਰਾਂ ਦੇ ਖਿਲਾਫ ਖੂਬ ਭੜਾਸ ਕੱਢੀ ਹੈ। ਰਣਜੀਤ ਬਾਵਾ ਤੋਂ ਇਲਾਵਾ ਬੱਬੂ ਮਾਨ, ਹਰਭਜਨ ਮਾਨ ਵੀ ਕਿਸਾਨਾਂ ਦਾ ਸਮਰਥਨ ਕਰ ਚੁੱਕੇ ਹਨ।

- Advertisement -

Share this Article
Leave a comment