‘ਆਪ’ ਦਾ ਵੱਡਾ ਸੰਗਠਨ ਵਿਸਥਾਰ, ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੀਆਂ ਸੂਬਾ ਪੱਧਰੀ ਨਿਯੁਕਤੀਆਂ

Rajneet Kaur
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਤਿੰਨ ਅਹਿਮ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਜ਼ਿਲ੍ਹਿਆਂ ਲਈ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। 500 ਦੇ ਕਰੀਬ ਅਸਾਮੀਆਂ ਲਈ ਇੱਕੋ ਸਮੇਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਸੂਬਾ ਪੱਧਰੀ ਇਕਾਈ ਵਿੱਚ ਖ਼ਜ਼ਾਨਚੀ, ਸੰਯੁਕਤ ਸਕੱਤਰ ਅਤੇ ਦਰਜਨ ਤੋਂ ਵੱਧ ਵਿੰਗਾਂ ਦੇ ਮੁਖੀ ਸ਼ਾਮਲ ਹਨ। ਪ੍ਰੀਤੀ ਮਲਹੋਤਰਾ ਨੂੰ ਮਹਿਲਾ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਹੈ।ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਦੋ ਸਾਲ ਹੋ ਗਏ ਸਨ ਪਰ ਜ਼ਿਲ੍ਹਾ ਪੱਧਰ ’ਤੇ ਹਾਲੇ ਤੱਕ ਸਾਰੀਆਂ ਇਕਾਈਆਂ ਦਾ ਗਠਨ ਨਹੀਂ ਹੋਇਆ ਸੀ। ਇਸ ਸਾਲ ਲੋਕ ਸਭਾ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਤੈਅ ਹਨ।

ਦਸ ਦਈਏ ਕਿ ਇਹ ਤਿੰਨੋਂ ਚੋਣਾਂ ਸਰਕਾਰ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹਨ।  ਪਾਰਟੀ ਨੇ ਬੁੱਧੀਜੀਵੀ ਵਿੰਗ, ਯੂਥ ਵਿੰਗ, ਸਪੋਰਟਸ ਵਿੰਗ, ਮਹਿਲਾ ਵਿੰਗ, ਇਵੈਂਟ ਇੰਚਾਰਜ, ਮੀਡੀਆ ਇੰਚਾਰਜ ਅਤੇ ਕੋ-ਇੰਚਾਰਜ ਦੇ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਹਨ।

 

- Advertisement -

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment