‘PM ਮੋਦੀ ਨੂੰ ਮਾਰਨ ਲਈ ਤਿਆਰ ਰਹੋ’ ਕਾਂਗਰਸੀ ਆਗੂ ਰਾਜਾ ਪਟੇਰੀਆ ਦੇ ਵਿਵਾਦਿਤ ਬਿਆਨ ‘ਤੇ ਭੱਖਿਆ ਮਾਹੌਲ

Rajneet Kaur
2 Min Read

ਨਿਊਜ਼ ਡੈਸਕ: ਮੱਧ ਪ੍ਰਦੇਸ਼ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਰਾਜਾ ਪਟੇਰਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਨੂੰ ਲੈ ਕੇ ਵਾਇਰਲ ਹੋਈ ਵੀਡੀਓ ‘ਚ ਰਾਜਾ ਪਟੇਰਿਆ ਜਨ ਸਭਾ ਦੌਰਾਨ ਕਾਂਗਰਸੀ ਵਰਕਰਾਂ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਭੜਕਾਉਂਦੇ ਨਜ਼ਰ ਆ ਰਹੇ ਹਨ।

ਰਾਜਾ ਪਟੇਰਿਆ ਨੇ ਕਾਂਗਰਸ ਵਰਕਰਾਂ ਨੂੰ ਪੀਐਮ ਮੋਦੀ ਨੂੰ ਮਾਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਮੋਦੀ ਨੂੰ ਮਾਰਨ ਲਈ ਤਿਆਰ ਰਹੋ। ਸਾਬਕਾ ਮੰਤਰੀ ਰਾਜਾ ਪਟੇਰਿਆ ਦੇ ਵਿਵਾਦਿਤ ਬਿਆਨ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਾਂਗਰਸ ਨੇਤਾ ‘ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਗਾਉਂਦੇ ਹੋਏ ਜਾਂਚ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਰਾਜਾ ਪਟੇਰੀਆ ‘ਤੇ ਹਮਲਾ ਕਰਦੇ ਹੋਏ ਪ੍ਰਦੇਸ਼ ਭਾਜਪਾ ਪ੍ਰਧਾਨ ਵੀਡੀ ਸ਼ਰਮਾ ਨੇ ਕਿਹਾ ਕਿ ਰਾਜਾ ਪਟੇਰੀਆ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਲਈ ਜਨਤਾ ਅਤੇ ਕਾਂਗਰਸ ਵਰਕਰਾਂ ਨੂੰ ਉਕਸਾਉਣਾ ਬੇਹੱਦ ਗੰਭੀਰ ਅਤੇ ਨਿੰਦਣਯੋਗ ਹੈ।

ਵੀਡੀਓ ‘ਚ ਰਾਜਾ ਪਟੇਰਿਆ ਕਹਿ ਰਹੇ ਹਨ ਕਿ “ਪ੍ਰਧਾਨ ਮੰਤਰੀ ਮੋਦੀ ਜਾਤ, ਧਰਮ ਅਤੇ ਭਾਸ਼ਾ ਦੇ ਆਧਾਰ ‘ਤੇ ਲੋਕਾਂ ਨੂੰ ਵੰਡ ਦੇਵੇਗਾ।ਦਲਿਤ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਦਾ ਜੀਵਨ ਖ਼ਤਰੇ ‘ਚ ਹੈ, ਇਸ ਲਈ ਸੰਵਿਧਾਨ ਬਚਾਉਣਾ ਹੈ ਤਾਂ ਮੋਦੀ ਦੀ ਹੱਤਿਆ ਲਈ ਤਿਆਰ ਰਹੋ”। ਇਸ ਵਿਵਾਦਿਤ ਵੀਡੀਓ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਰਾਜਾ ਪਟੇਰਿਆ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਨਰੋਤਮ ਮਿਸ਼ਰਾ ਨੇ ਕਿਹਾ ਕਿ ਪਟੇਰਿਆ ਦੇ ਬਿਆਨਾਂ ਤੋਂ ਸਾਫ਼ ਹੋ ਰਿਹਾ ਹੈ ਕਿ ਇਹ ਮਹਾਤਮਾ ਗਾਂਧੀ ਦੀ ਕਾਂਗਰਸ ਨਹੀਂ, ਇਟਲੀ ਦੀ ਕਾਂਗਰਸ ਹੈ ਅਤੇ ਇਟਲੀ ਦੀ ਮਾਨਸਿਕਤਾ ਮੁਸੋਲਿਨੀ ਵਾਲੀ ਹੈ। ਸਵਰਾ ਭਾਸਕਰ, ਕਨ੍ਹਈਆ ਕੁਮਾਰ, ਸੁਸ਼ਾਂਤ ਜਿਸ ਤਰ੍ਹਾਂ ਕਾਂਗਰਸ ਦੇ ਸਫਰ ‘ਚ ਚੱਲ ਰਹੇ ਹਨ, ਉਸ ਤੋਂ ਇਹ ਵੀ ਸਾਫ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਇਤਰਾਜ਼ਯੋਗ ਬਿਆਨ ਹੈ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment