ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, 18 ਫਰਵਰੀ ਨੂੰ ਹੋਵੇਗਾ ਸਜ਼ਾ ਦਾ ਐਲਾਨ

TeamGlobalPunjab
3 Min Read

ਰਾਂਚੀ- ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਭ ਤੋਂ ਵੱਡੇ ਚਾਰਾ ਘੁਟਾਲੇ ਯਾਨੀ ਡੋਰਾਂਡਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਮੁਤਾਬਕ ਇਸ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਚ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ।

ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਨੂੰ ਕਿੰਨੇ ਸਾਲ ਦੀ ਸਜ਼ਾ ਹੋਵੇਗੀ ਜਾਂ ਉਨ੍ਹਾਂ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ, ਇਸ ‘ਤੇ ਵੀ ਫੈਸਲਾ 18 ਫਰਵਰੀ ਨੂੰ ਹੋਵੇਗਾ। ਜਾਣਕਾਰੀ ਮੁਤਾਬਕ ਜਿੱਥੇ ਲਾਲੂ ਪ੍ਰਸਾਦ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਥੇ ਹੀ 24 ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਦੋਸ਼ੀਆਂ ਦੀ ਸਜ਼ਾ ਦੇ ਬਿੰਦੂ ‘ਤੇ ਸੁਣਵਾਈ ਚੱਲ ਰਹੀ ਹੈ। ਕੁੱਲ 99 ਦੋਸ਼ੀਆਂ ਵਿੱਚੋਂ ਕਈਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦੇਈਏ ਕਿ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਵਿੱਚ ਚਾਰਾ ਘੁਟਾਲੇ ਦੇ ਕੁੱਲ ਪੰਜ ਮਾਮਲਿਆਂ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਚਾਰ ਮਾਮਲਿਆਂ ‘ਚ ਪਹਿਲਾਂ ਹੀ ਫੈਸਲਾ ਸੁਣਾਇਆ ਜਾ ਚੁੱਕਾ ਹੈ ਅਤੇ ਇਨ੍ਹਾਂ ਸਾਰੇ ਮਾਮਲਿਆਂ ‘ਚ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ। ਪੰਜਵਾਂ ਮਾਮਲਾ ਜਿਸ ‘ਚ ਅੱਜ ਫੈਸਲਾ ਆਈਆ ਹੈ, ਉਹ ਰਾਂਚੀ ਦੇ ਡੋਰਾਂਡਾ ‘ਚ ਖਜ਼ਾਨੇ ‘ਚੋਂ 139.5 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਨਾਲ ਸਬੰਧਤ ਹੈ। ਸਾਲ 1996 ‘ਚ ਦਰਜ ਹੋਏ ਇਸ ਮਾਮਲੇ ‘ਚ ਸ਼ੁਰੂਆਤੀ ਤੌਰ ‘ਤੇ ਕੁੱਲ 170 ਲੋਕ ਦੋਸ਼ੀ ਸਨ। ਇਨ੍ਹਾਂ ਵਿੱਚੋਂ 55 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੱਤ ਮੁਲਜ਼ਮਾਂ ਨੂੰ ਸੀਬੀਆਈ ਵੱਲੋਂ ਸਰਕਾਰੀ ਗਵਾਹ ਬਣਾਇਆ ਗਿਆ ਹੈ।

ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਦੋਵਾਂ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਛੇ ਮੁਲਜ਼ਮ ਹੁਣ ਤੱਕ ਫਰਾਰ ਹਨ।  ਇਸ ਕੇਸ ਦੇ ਹੋਰ ਪ੍ਰਮੁੱਖ ਮੁਲਜ਼ਮਾਂ ਵਿੱਚ ਸਾਬਕਾ ਸੰਸਦ ਮੈਂਬਰ ਜਗਦੀਸ਼ ਸ਼ਰਮਾ, ਡਾਕਟਰ ਆਰ ਕੇ ਰਾਣਾ, ਬਿਹਾਰ ਦੇ ਤਤਕਾਲੀ ਪਸ਼ੂ ਪਾਲਣ ਸਕੱਤਰ ਬੇਕ ਜੂਲੀਅਸ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਕੇਐਮ ਪ੍ਰਸਾਦ ਸ਼ਾਮਲ ਹਨ। ਇਸ ਕੇਸ ਦੀ ਸੁਣਵਾਈ ਦੌਰਾਨ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਇਸਤਗਾਸਾ ਪੱਖ ਦੀ ਤਰਫੋਂ ਕੁੱਲ 575 ਲੋਕਾਂ ਨੇ ਗਵਾਹੀ ਦਿੱਤੀ, ਜਦੋਂ ਕਿ ਬਚਾਅ ਪੱਖ ਵੱਲੋਂ 25 ਗਵਾਹ ਪੇਸ਼ ਕੀਤੇ ਗਏ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment