ਕਾਰਗਿਲ ਵਿਜੇ ਦਿਵਸ ‘ਤੇ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

Rajneet Kaur
3 Min Read

ਨਿਊਜ਼ ਡੈਸਕ:  ਦੇਸ਼ ਅੱਜ 24ਵਾਂ ‘ਕਾਰਗਿਲ ਵਿਜੈ ਦਿਵਸ’ ਮਨਾ ਰਿਹਾ ਹੈ। ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਲੱਦਾਖ ਦੇ ਦਰਾਸ ‘ਚ ਕਾਰਗਿਲ ਯੁੱਧ ਸਮਾਰਕ ‘ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਚੇਤਾਨਵੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਲੋੜ ਪਈ ਤਾਂ ਅਸੀਂ ਕੰਟਰੋਲ ਰੇਖਾ (ਐਲਓਸੀ) ਪਾਰ ਕਰ ਸਕਦੇ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਆਪਣੀ ਅਖੰਡਤਾ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਕਾਰਗਿਲ ਯੁੱਧ ਸਮਾਰਕ ‘ਤੇ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘ਉਸ ਸਮੇਂ ਅਸੀਂ ਕੰਟਰੋਲ ਰੇਖਾ (ਐਲਓਸੀ) ਨੂੰ ਪਾਰ ਨਹੀਂ ਕੀਤਾ ਸੀ, ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਐਲਓਸੀ ਨੂੰ ਪਾਰ ਨਹੀਂ ਕਰ ਸਕਦੇ ਸੀ।ਅਸੀਂ ਐਲਓਸੀ ਪਾਰ ਕਰ ਸਕਦੇ ਸੀ, ਅਸੀਂ ਐਲਓਸੀ ਪਾਰ ਕਰ ਸਕਦੇ ਹਾਂ ਅਤੇ ਭਵਿੱਖ ਵਿੱਚ ਵੀ ਲੋੜ ਪੈਣ ‘ਤੇ ਐਲਓਸੀ ਨੂੰ ਪਾਰ ਕਰਾਂਗੇ। 

ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਿਵੇਂ ਫਲਾਈਟ ਲੈਫਟੀਨੈਂਟ ਗੁੰਜਨ ਸਕਸੈਨਾ ਅਤੇ ਸ਼੍ਰੀਵਿਦਿਆ ਰਾਜਨ ਜੰਗ ਦੌਰਾਨ ਦੁਸ਼ਮਣਾਂ ਖਿਲਾਫ ਅਦਭੁਤ ਸਾਹਸ ਦਿਖਾ ਰਹੇ ਸਨ। ਉਨ੍ਹਾਂ ਦੀ ਬਹਾਦਰੀ ਨੇ ਇਹ ਸੰਦੇਸ਼ ਦਿੱਤਾ ਕਿ ਜਦੋਂ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਇਸ ਦੇਸ਼ ਦੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ।

ਰਾਜਨਾਥ ਸਿੰਘ ਨੇ ਕਿਹਾ, ‘ਮੈਂ ਕਾਰਗਿਲ ਦਿਵਸ ‘ਤੇ ਇੱਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਉਨ੍ਹਾਂ ਜਵਾਨਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮੈਂ ਇਸ ਮੌਕੇ ‘ਤੇ ਪੂਰੇ ਦੇਸ਼ ਨੂੰ ਵਧਾਈ ਦਿੰਦਾ ਹਾਂ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਨੂੰ ਇੱਥੇ ਹੋਣ ‘ਤੇ ਕਿੰਨਾ ਮਾਣ ਹੈ। ਸਾਡਾ ਦੇਸ਼ ਇਨ੍ਹਾਂ ਮਜ਼ਬੂਤ ​​ਸੈਨਿਕਾਂ ਦੀ ਬਦੌਲਤ ਖੜ੍ਹਾ ਹੈ। ਜਵਾਨਾਂ ਨੇ ਸਰਹੱਦ ਦੀ ਰਾਖੀ ਲਈ ਬਹੁਤ ਬਹਾਦਰੀ ਦਿਖਾਈ, ਜਿਸ ਨੂੰ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਘੱਟ ਆਕਸੀਜਨ ਦੇ ਬਾਵਜੂਦ ਸਾਡੇ ਜਵਾਨਾਂ ਨੇ ਆਪਣੀ ਚੌਕਸੀ ਨੂੰ ਕਦੇ ਵੀ ਘੱਟ ਨਹੀਂ ਹੋਣ ਦਿੱਤਾ। ਕਾਰਗਿਲ ਦੀ ਜਿੱਤ ਹਰ ਭਾਰਤੀ ਦੀ ਜਿੱਤ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੈ ਦਿਵਸ ਮੌਕੇ ‘ਟਵੀਟ ਕਰਕੇ ਕਿਹਾ ਕਿ  ਕਾਰਗਿਲ ਵਿਜੈ ਦਿਵਸ ਭਾਰਤ ਦੇ ਉਨ੍ਹਾਂ ਸਪੂਤਾਂ ਦੀ ਬਹਾਦਰੀ ਦੀ ਗਾਥਾ ਨੂੰ ਸਾਹਮਣੇ ਲਿਆਉਂਦਾ ਹੈ, ਜੋ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਇਸ ਖਾਸ ਦਿਨ ‘ਤੇ, ਮੈਂ ਉਨ੍ਹਾਂ ਨੂੰ ਦਿਲ ਤੋਂ ਪ੍ਰਣਾਮ ਕਰਦਾ ਹਾਂ। ਜੈ ਹਿੰਦ!

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment