ਖਸਤਾ ਹੋਈ ਸੜਕ ‘ਤੇ ਗਵਾਇਆ ਆਪਣਾ ਪੁੱਤ, ਹੁਣ ਲੋਕਾਂ ਨੂੰ ਬਚਾਉਣ ਲਈ ਮਾਤਾ ਪਿਤਾ ਭਰ ਰਹੇ ਨੇ ਸੜਕਾਂ ਦੇ ਟੋਏ!

TeamGlobalPunjab
2 Min Read

ਫਰੀਦਾਬਾਦ : ਵਾਹਨਾਂ ਦੇ ਚਾਲਕਾਂ ਦੀ ਗਲਤੀ, ਪਸ਼ੂਆਂ, ਤੇਜ਼-ਗਤੀ ਕਾਰਨ ਰੋਜ਼ਾਨਾ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ। ਸੜਕਾਂ ਦੀ ਖਸਤਾ ਹਾਲਤ ਤੇ ਉਨ੍ਹਾਂ ਵਿਚਕਾਰ ਬਣੇ ਟੋਏ ਵੀ ਸੜਕ ਦੁਰਘਟਨਾਵਾਂ ਦਾ ਇੱਕ ਵੱਡਾ ਕਾਰਨ ਹਨ।

ਇਸ ‘ਚ ਹੀ ਇੱਕ ਸੜਕ ਦੁਰਘਟਨਾ ‘ਚ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਗੁਆ ਚੁੱਕੇ ਮਨੋਜ ਵਧਵਾ ਤੇ ਉਨ੍ਹਾਂ ਦੀ ਪਤਨੀ ਟੀਨਾ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਸੜਕ ਦੇ ਟੋਇਆਂ ਨੂੰ ਭਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਕਾਰਨ ਉਹ ਬਾਕੀ ਲੋਕਾਂ ਲਈ ਵੀ ਉਦਾਹਰਨ ਬਣ ਰਹੇ ਹਨ।

ਮਨੋਜ ਵਧਵਾ ਨੇ ਦੱਸਿਆ ਕਿ 10 ਫਰਵਰੀ, 2014 ਨੂੰ ਉਹ ਤੇ ਉਨ੍ਹਾਂ ਦੀ ਪਤਨੀ ਟੀਨਾ ਆਪਣੇ 3 ਸਾਲਾ ਬੱਚੇ ਪਵਿੱਤਰ ਨਾਲ ਸਕੂਟਰ ‘ਤੇ ਬਾਟਾ ਮੋੜ ਤੋਂ ਲੰਘ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਦਾ ਸਕੂਟਰ ਪਾਣੀ ਨਾਲ ਭਰੇ ਟੋਏ ‘ਚ ਜਾ ਡਿੱਗਿਆ। ਜਿਸ ਕਾਰਨ ਉਨ੍ਹਾਂ ਦੇ ਬੇਟੇ (ਪਵਿੱਤਰ) ਤੇ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਹਾਦਸੇ ਵਿਚ ਪਵਿਤਰ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ।

ਮਨੋਜ ਵਧਵਾ ਨੇ ਕਿਹਾ ਕਿ ਸੜਕਾਂ ਦੇ ਟੋਇਆਂ ਲਈ ਨਗਰ ਨਿਗਮ, ਹਾਈਵੇਅ ਅਥਾਰਟੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਅਧਿਕਾਰੀ ਜ਼ਿੰਮੇਵਾਰ ਹਨ।

- Advertisement -

ਸੋਮਵਾਰ ਨੂੰ ਮਨੋਜ ਅਤੇ ਉਸ ਦੀ ਪਤਨੀ ਟੀਨਾ ਉਸੀ ਬਾਟਾ ਮੋੜ ‘ਤੇ ਪਹੁੰਚੇ ਜਿਥੇ ਇੱਕ ਟੋਏ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਸੀ। ਮਨੋਜ ਅਤੇ ਉਸ ਦੀ ਪਤਨੀ ਨੇ ਘਟਨਾ ਸਥਾਨ ਦੇ ਸੜਕ ਕਿਨਾਰੇ ਬਣੇ ਟੋਇਆਂ ਨੂੰ ਤਾਰਕੋਲ ਦੀ ਮਦਦ ਨਾਲ ਭਰਿਆ ਤਾਂ ਕਿ ਭਵਿੱਖ ‘ਚ ਕੋਈ ਹੋਰ ਦੁਰਘਟਨਾ ਦਾ ਸ਼ਿਕਾਰ ਨਾ ਹੋਵੇ।

Share this Article
Leave a comment