ਇੱਕ ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆਏ ਰਣਬੀਰ ਕਪੂਰ ਤੇ ਆਲੀਆ ਭੱਟ

TeamGlobalPunjab
1 Min Read

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਚਹੇਤੇ ਦੋਵਾਂ ਨੂੰ ਸਿਲਵਰ ਸਕਰੀਨ ‘ਤੇ ਦੇਖਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਰਣਵੀਰ ਅਤੇ ਆਲਿਆ ਦੀ ਫ਼ਿਲਮ ਬ੍ਰਹਮਾਸਤਰ ਦੀ ਰਿਲੀਜ਼ ਨੂੰ ਹਾਲੇ ਸਮਾਂ ਬਾਕੀ ਹੈ। ਪਰ ਇਸ ਤੋਂ ਪਹਿਲਾਂ ਦੋਵੇਂ ਇਕ ਵਿਗਿਆਪਨ ‘ਚ ਨਜ਼ਰ ਆਉਣ ਵਾਲੇ ਹਨ। ਸ਼ੂਟਿੰਗ ਚੋਂ ਆਲਿਆ ਅਤੇ ਰਣਵੀਰ ਕਪੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਦੋਵੇਂ ਇੱਕ ਦੂਸਰੇ ਦੇ ਪਿਆਰ ਚ ਡੁੱਬੇ ਹੋਏ ਨਜ਼ਰ ਆ ਰਹੇ ਹਨ। ਆਲੀਆ ਗ੍ਰੀਨ ਕੁਰਤੇ ਅਤੇ ਪਿੰਕ ਦੁਪੱਟੇ ਪਹਿਨੇ ਦਿਖਾਈ ਦੇ ਰਹੀ ਹੈ ਤਾਂ ਦੂਸਰੇ ਪਾਸੇ ਰਣਵੀਰ ਕਪੂਰ ਪੋਲੋ ਟੀ ਸ਼ਰਟ ਅਤੇ ਮੈਚਿੰਗ ਟਰੈਕ ਪੈਂਟਸ ਚ ਨਜ਼ਰ ਆ ਰਹੇ ਹਨ।

ਆਲੀਆ ਅਤੇ ਰਣਬੀਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

- Advertisement -

ਇੱਕ ਫੋਟੋ ਵਿੱਚ ਦੋਵੇਂ ਸਟਾਰ ਡਾਇਰੈਕਟਰ ਗੌਰੀ ਸ਼ਿੰਦੇ ਦੇ ਨਾਲ ਫੋਟੋ ਚ ਦਿਖਾਈ ਦੇ ਰਹੇ ਹਨ।

Share this Article
Leave a comment