ਵਿਰੋਧ ਦੇ ਵਿਚਾਲੇ ਕੱਲ੍ਹ ਪੰਜਾਬ ‘ਚ ਡੇਰਾ ਲਗਾਵੇਗਾ ਗੁਰਮੀਤ ਰਾਮ ਰਹੀਮ!

Prabhjot Kaur
2 Min Read

ਚੰਡੀਗੜ੍ਹ: ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਜਿੱਥੇ ਇੱਕ ਪਾਸੇ ਵਿਰੋਧ ਹੋ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਪੰਜਾਬ ‘ਚ ਡੇਰਾ ਮੁੱਖੀ ਵਲੋਂ ਸਤਿਸੰਗ ਕੀਤੇ ਜਾਣ ਦੀ ਖਬਰ ਨੇ ਅੱਗ ‘ਚ ਤੇਲ ਪਾਉਣ ਦਾ ਕੰਮ ਕੀਤਾ ਹੈ। ਖਬਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਨੂੰ ਬਠਿੰਡਾ ਦੇ ਸਲਾਬਤਪੁਰਾ ‘ਚ 29 ਜਨਵਰੀ ਨੂੰ ਸਤਿਸੰਗ ਕਰਨ ਦੀ ਇਜਾਜ਼ਤ ਮਿਲ ਗਈ ਹੈ। ਉੱਥੇ ਹੀ ਦੂਜੇ ਪਾਸੇ ਐਸਜੀਪੀਸੀ ਨੇ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ‘ਤੇ ਹਰਿਆਣਾ ਸਰਕਾਰ ‘ਤੇ ਸਵਾਲ ਚੁੱਕੇ ਹਨ।

ਜਾਣਕਾਰੀ ਮੁਤਾਬਕ ਰਾਮ ਰਹੀਮ ਬਰਨਾਵਾ ਤੋਂ ਪੰਜਾਬ ਦੇ ਪ੍ਰੇਮੀਆਂ ਨੂੰ ਆਨਲਾਈਨ ਸੰਬੋਧਨ ਕਰਨਗੇ। ਇਸ ਸਮਾਗਮ ਦੀ ਇਜਾਜ਼ਤ ਮਿਲਣ ਤੋਂ ਬਾਅਦ ਰਾਮ ਰਹੀਮ ਦੇ ਪੈਰੋਕਾਰਾਂ ਨੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਲਾਬਤਪੁਰਾ ਹਰਿਆਣਾ ਦਾ ਸਿਰਸਾ ਡੇਰੇ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਡੇਰਾ ਹੈ।

ਦੱਸਣਯੋਗ ਹੈ ਕਿ 25 ਜਨਵਰੀ ਨੂੰ ਸਿਰਸਾ ‘ਚ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਦੂਰੋਂ-ਦੂਰੋਂ ਪੈਰੋਕਾਰ ਆਉਣਾ ਚਾਹੁੰਦੇ ਸਨ, ਪਰ ਪ੍ਰਬੰਧਕਾਂ ਵਲੋਂ ਜਗ੍ਹਾ ਦੀ ਘਾਟ ਕਾਰਨ ਸਮਾਗਮ ‘ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਪੰਜਾਬ ਅਤੇ ਰਾਜਸਥਾਨ ਦੇ ਲੋਕਾਂ ਨੂੰ ਕਿਹਾ, ਇਸ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਸਤਿਸੰਗ ਕਰਨ ਲਈ ਨਵੀਂ ਤਰੀਕ ਦਿੱਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment