punjab govt punjab govt
Home / ਪਰਵਾਸੀ-ਖ਼ਬਰਾਂ / ਸਰੀ ‘ਚ ਕੱਢੀ ਗਈ ਲਖੀਮਪੁਰ ਖੀਰੀ ਹਿੰਸਾ ਖ਼ਿਲਾਫ਼ ਰੈਲੀ

ਸਰੀ ‘ਚ ਕੱਢੀ ਗਈ ਲਖੀਮਪੁਰ ਖੀਰੀ ਹਿੰਸਾ ਖ਼ਿਲਾਫ਼ ਰੈਲੀ

ਸਰੀ : ਲਖੀਮਪੁਰ ਖੇੜੀ ਘਟਨਾ ਦੀ ਨਿਖੇਧੀ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਕੀਤੀ ਜਾ ਰਹੀ ਹੈ । ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ ਦੱਖਣੀ ਏਸ਼ੀਆਈ ਲੋਕਾਂ ਵੱਲੋਂ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੇ ਵਿਰੋਧ ਵਿਚ ਰੈਲੀ ਕੱਢੀ ਗਈ। ਦੱਸ ਦੇਈਏ ਕਿ ਇਸ ਹਿੰਸਾ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਬਦਲਵੀਂ ਰਾਜਨੀਤੀ ਨੂੰ ਕਵਰ ਕਰਨ ਵਾਲੀ ਇਕ ਆਨਲਾਈਨ ਮੈਗਜ਼ੀਨ ਵੱਲੋਂ ਇਹ ਰੈਲੀ ਸ਼ੁੱਕਰਵਾਰ ਨੂੰ ਸਰੀ ਵਿਚ ਇੰਡੀਅਨ ਵੀਜ਼ਾ ਅਤੇ ਪਾਸਪੋਰਟ ਐਪਲੀਕੇਸ਼ਨ ਸੈਂਟਰ ਦੇ ਬਾਹਰ ਆਯੋਜਿਤ ਕੀਤੀ ਗਈ। ਇਸ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਮਿਸ਼ਰਾ ਨੂੰ ਮੁਅੱਤਲ ਕਰਨ ਤੋਂ ਇਲਾਵਾ ਪੀੜਤ ਪਰਿਵਾਰਾਂ ਲਈ ਨਿਆਂ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

   

    ਸਰੀ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੇ ਪਿਉ-ਪੁੱਤਰ ਵਿਰੁੱਧ ਕਾਰਵਾਈ ਅਤੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸ਼ਾਂਤਮਈ ਧਰਨੇ ਦੇ ਰਹੇ ਹਨ ਅਤੇ ਇਹ ਕਾਲੇ ਕਾਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਹਨ। ਰੈਲੀ ਦੇ ਆਰੰਭ ਵਿਚ ਇਕ ਪਲ ਦਾ ਮੌਨ ਰੱਖਿਆ ਗਿਆ ਅਤੇ ਇਸ ਮੌਕੇ ਪੀੜਤਾਂ ਦੇ ਨਾਂ ਪੜ੍ਹੇ ਗਏ। ਇਸ ਮੌਕੇ ਇਸ ਹਿੰਸਾ ਵਿਚ ਮਾਰੇ ਗਏ ਇਕ ਆਜ਼ਾਦ ਪੱਤਰਕਾਰ ਨੂੰ ਵੀ ਯਾਦ ਕੀਤਾ ਗਿਆ।

 

   ਹਾਜ਼ਰ ਲੋਕਾਂ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ। ਬੁਲਾਰਿਆਂ ਵਿਚ ਪ੍ਰਸਿੱਧ ਸਮਾਜ ਸੇਵੀ ਰਾਕੇਸ਼ ਕੁਮਾਰ, ਇਮਤਿਆਜ਼ ਪੋਪਟ, ਕੁਲਵਿੰਦਰ ਸਿੰਘ, ਕੇਸਰ ਸਿੰਘ ਬਾਗੀ, ਮੀਡੀਆ ਸ਼ਖਸੀਅਤਾਂ ਗੁਰਵਿੰਦਰ ਸਿੰਘ ਧਾਲੀਵਾਲ, ਨਵਜੋਤ ਢਿੱਲੋਂ ਅਤੇ ਰੈਡੀਕਲ ਦੇਸੀ ਨਿਰਦੇਸ਼ਕ ਗੁਰਪ੍ਰੀਤ ਸਿੰਘ ਸ਼ਾਮਲ ਸਨ। ਕਹਾਣੀਕਾਰ ਹਰਪ੍ਰੀਤ ਸੇਖਾ ਵੀ ਹਾਜ਼ਰ ਸਨ।

Check Also

ਸਰੀ ਦੇ ਸੁਮਿੰਦਰ ਸਿੰਘ ਗਰੇਵਾਲ ਦੇ ਕਾਤਲਾਂ ਨੂੰ ਹੋਈ ਉਮਰਕੈਦ

ਸਰੀ: ਕੈਨੇਡਾ ਦੇ ਮਸ਼ਹੂਰ ਬਾਈਕਰ ਗਰੁੱਪ ‘ਹੈੱਲਜ਼ ਏਂਜਲਸ’ ਦੇ ਮੈਂਬਰ ਸੁਮਿੰਦਰ ਸਿੰਘ ਗਰੇਵਾਲ ਦਾ ਗੋਲੀਆਂ …

Leave a Reply

Your email address will not be published. Required fields are marked *