ਕੈਨੇਡਾ ‘ਚ ਪੰਜਾਬੀ ਗੈਂਗਸਟਰਾਂ ਦੇ ਕਾਤਲਾਂ ਨੂੰ ਸਜ਼ਾ ਦਾ ਐਲਾਨ

Global Team
2 Min Read

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਦੇ ਨਾਮੀ ਗੈਂਗਸਟਰ ਸੰਦੀਪ ਦੋਹਰੇ ਕਤਲ ਤੇ ਸੁਖ ਢੱਕ ਦੇ ਕਤਲ ਦੀ ਸਾਜਿਸ਼ ਘੜਨ ਦੇ ਮਾਮਲੇ ‘ਚ ਦੋ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। 17 ਜਨਵਰੀ 2012 ਨੂੰ ਵੈਨਕੂਵਰ ਦੇ ਸ਼ੈਰੇਟ ਵਾਲ ਸੈਂਟਰ ਵਿਖੇ ਹੋਏ ਕਤਲ ਦੇ ਦੋਸ਼ ਹੇਠ ਅਲਖਲੀਲ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਸੁੱਖ ਢੱਕ ਕਤਲ ਦੀ ਸਾਜਿਸ਼ ਲਈ 20 ਸਾਲ ਕੈਦ ਦਾ ਵੱਖਰੇ ਤੌਰ ਤੇ ਐਲਾਨ ਕੀਤਾ ਗਿਆ।

ਅਲਖਲੀਲ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ ਪਰ ਉਸ ਦਾ ਸਾਥੀ ਜੇਲ੍ਹ ਵਿੱਚ ਹੈ। ਸੁਖ ਢੱਕ ਦਾ ਕਤਲ ਨਵੰਬਰ 2012 ਵਿੱਚ ਬਰਨਬੀ ਵਿਖੇ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਹੈਲਜ਼ ਏਂਜਲ ਗੈਂਗ ਦੇ ਲੈਰੀ ਅਮੈਰੋ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਪੁਲਿਸ ਵੱਲੋਂ ਰਕੀਹ ਅਲਖਲੀਲ ਨੂੰ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਲੰਘੀਆਂ ਗਰਮੀਆਂ ਦੌਰਾਨ ਪੋਰਟ ਕੌਕੁਇਟਲੈਮ ਦੀ ਜੇਲ ਵਿਚੋਂ ਫਰਾਰ ਹੋ ਗਿਆ ਸੀ। ਜਸਟਿਸ ਮਿਰੀਅਮ ਮਾਇਸ਼ਨਵਿਲ ਨੇ
ਸਜ਼ਾ ਦਾ ਐਲਾਨ ਕਰਦਿਆ ਕਿਹਾ ਕਿ ਨਿੱਜੀ ਦੁਸ਼ਮਣੀ ਅਤੇ ਬਦਲਾਖੋਰੀ ਦੀਆਂ ਕਰਤੂਤਾਂ ਕਰ ਕੇ ਜਨਤਕ ਥਾਵਾਂ ਆਮ ਲੋਕਾਂ ਵਾਸਤੇ ਖਤਰਨਾਕ ਬਣ ਗਈਆਂ।

ਇਥੇ ਦੱਸਣਾ ਬਣਦਾ ਹੈ ਕਿ ਲੈਰੀ ਅਮੈਰੋ ਜਨਵਰੀ 2018 ਤੋਂ ਜੇਲ੍ਹ ਵਿੱਚ ਹੈ ਅਤੇ ਉਸ ਨੂੰ 9 ਸਾਲ ਹੋਰ ਜੇਲ ਵਿਚ ਕੱਟਣੇ ਹੋਣਗੇ। ਰਿਹਾਈ ਮਗਰੋਂ ਹਥਿਆਰ ਰੱਖਣ ‘ਤੇ ਉਮਰ ਭਰ ਦੀ ਪਾਬੰਦੀ ਲਾਗੂ ਕੀਤੀ ਗਈ ਹੈ ਅਤੇ ਸੁੱਖ ਢੱਕ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment