Home / ਓਪੀਨੀਅਨ / ਰੱਖੜੀ ਦਾ ਤਿਉਹਾਰ – ਰੱਖਿਆ ਲਈ ਵਚਨਬੱਧਤਾ

ਰੱਖੜੀ ਦਾ ਤਿਉਹਾਰ – ਰੱਖਿਆ ਲਈ ਵਚਨਬੱਧਤਾ

-ਅਵਤਾਰ ਸਿੰਘ

ਸਮੂਹ ਦੇਸ਼ ਵਾਸੀਆਂ ਵੱਲੋਂ ਬਹੁਤ ਸਾਰੇ ਤਿਉਹਾਰ ਵਿਸਾਖੀ, ਦੀਵਾਲੀ, ਲੋਹੜੀ,ਹੋਲੀ, ਰੱਖੜੀ ਰਲ ਮਿਲ ਕੇ ਖੁਸ਼ੀਆਂ ਤੇ ਚਾਵਾਂ ਮਨਾਏ ਜਾਂਦੇ ਹਨ। ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ (ਪੂਰਨਮਾਸ਼ੀ) ਨੂੰ ਮਨਾਇਆ ਜਾਂਦਾ ਹੈ ਜੋ ਹਰ ਵਾਰ ਅਗਸਤ ਮਹੀਨੇ ਵਿੱਚ ਆਉਂਦਾ ਹੈ।

ਰੱਖੜੀ ਦਾ ਅਰਥ ਹੈ ਰੱਖਿਆ ਲਈ ਵਚਨਬੱਧ ਹੋਣਾ। ਜਿਨ੍ਹਾਂ ਔਰਤਾਂ ਦੇ ਪਤੀ ਜੰਗ ਵਿੱਚ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਦੀ ਜਾਨ ਤੇ ਸੁਖ ਲਈ ਆਪਣੇ ਪਤੀ ਦੇ ਗੁੱਟਾਂ ‘ਤੇ ਰੱਖੜੀ ਬੰਨ੍ਹਦੀਆਂ ਹਨ। ਕੁਝ ਲੋਕ ਤਿਉਹਾਰਾਂ ਨੂੰ ਧਰਮਾਂ ਵਿਚ ਵੰਡਣ ਦੀ ਕੋਸ਼ਿਸ ਕਰ ਰਹੇ ਹਨ, ਜਦਕਿ ਤਿਉਹਾਰ ਸਾਨੂੰ ਆਪਸ ਵਿੱਚ ਇਕੱਠੇ ਰਹਿਣ ਤੇ ਪਿਆਰ ਦੀ ਏਕਤਾ ਵਿਚ ਬੰਨ੍ਹ ਕੇ ਰੱਖਦੇ ਹਨ।

ਹੁਣ ਭੈਣ ਭਰਾਵਾਂ ਦੇ ਪਿਆਰ ਭਰੇ ਰਿਸ਼ਤੇ ਵਿੱਚ ਵੀ ਕੁੜਤਨ ਘੋਲੀ ਜਾ ਰਹੀ ਹੈ, ਇਸ ਤੋਂ ਬਚਣ ਦੀ ਲੋੜ ਹੈ। ਪ੍ਰਚਲਿਤ ਕਥਾਵਾਂ ਅਨੁਸਾਰ ਜਦ ਸਿੰਕਦਰ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਉਸਦਾ ਸਾਹਮਣਾ ਰਾਜਾ ਪੋਰਸ ਨਾਲ ਸੀ। ਸਿੰਕਦਰ ਦੀ ਪਤਨੀ ਰੁਖਸਾਨਾ ਨੇ ਭਾਰਤ ਵਿੱਚ ਰੱਖੜੀ ਦੀ ਮਹੱਤਤਾ ਸਮਝ ਕੇ ਉਸ ਨੂੰ ਰੱਖੜੀ ਭੇਜੀ ਤੇ ਬਦਲੇ ਵਿੱਚ ਪਤੀ ਨੂੰ ਨਾ ਮਾਰਨ ਦਾ ਵਚਨ ਲਿਆ ਸੀ।

ਪੋਰਸ ਨੇ ਭੈਣ ਮੰਨਦੇ ਹੋਏ ਰੱਖੜੀ ਦਾ ਪੂਰਾ ਮਾਣ ਰੱਖਿਆ। ਇਕ ਹੋਰ ਕਹਾਣੀ ਮੁਤਾਬਿਕ ਰੱਖੜੀ ਦੀ ਸ਼ੁਰੂਆਤ 1530 ਵਿੱਚ ਉਦੋਂ ਹੋਈ, ਜਦੋਂ ਮੁਗਲ ਬਾਦਸ਼ਾਹ ਹਮਾਯੂੰ ਰਾਜਸਥਾਨ ਦੇ ਕਿਲੇ ਚਿਤੌੜਗੜ੍ਹ ਦੇ ਕਿਲੇ ਉਪਰ ਹਮਲਾ ਕਰਨ ਲੱਗਾ ਤਾਂ ਉਥੋਂ ਦੇ ਮਹਾਰਾਣਾ ਸਾਂਗਾ ਦੀ ਵਿਧਵਾ ਰਾਣੀ ਕਰਣਾਵਤੀ ਨੇ ਹਮਾਯੂੰ ਨੂੰ ਧਾਗਾ (ਰੱਖੜੀ) ਭੇਜ ਕੇ ਬੇਨਤੀ ਕੀਤੀ ਕਿ ਭਰਾ ਬਣ ਕੇ ਹਮਲਾ ਨਾ ਕਰ ਮੈਂ ਵਿਧਵਾ ਹਾਂ ਤੇ ਤੇਰੀ ਭੈਣਾਂ ਵਰਗੀ ਹਾਂ, ਫਿਰ ਉਸਨੇ ਫਿਰ ਹਮਲਾ ਨਹੀਂ ਕੀਤਾ। ਪਰ ਉਹ ਚਿਤੌੜ ਤੱਕ ਪਹੁੰਚਿਆ ਹੀ ਨੀ, ਉਹ ਗਵਾਲੀਅਰ ਤੱਕ ਹੀ ਪਹੁੰਚ ਸਕਿਆ।

ਇਸ ਦੌਰਾਨ ਬਹਾਦੁਰ ਸ਼ਾਹ ਨੇ ਕਰਨਾਵਤੀ ‘ਤੇ ਹਮਲਾ ਕਰ ਦਿੱਤਾ ਸੀ ਪਰ ਰਾਣੀ ਕਰਨਾਵਤੀ ਉਸ ਦਾ ਸਾਹਮਣਾ ਨਾ ਕਰ ਸਕੀ ਤੇ ਉਹ ਚਿਤੌੜ ਦੀਆਂ ਕਈ ਔਰਤਾਂ ਸਮੇਤ ਅੱਗ ਵਿੱਚ ਜਲ ਕੇ ਸਵਾਹ ਹੋ ਗਈ। ਜਦੋਂ ਵੀ ਰਾਜਪੂਤ ਯੁੱਧ ਲਈ ਨਿਕਲਦੇ ਸਨ ਤਾਂ ਔਰਤਾਂ ਉਨਾਂ ਦੇ ਮੱਥੇ ‘ਤੇ ਤਿਲਕ ਲਾ ਕੇ ਗੁੱਟ ‘ਤੇ ਧਾਗੇ ਬੰਨਦੀਆਂ ਸਨ।

ਇਹ ਧਾਗਾ ਜਿੱਤ ਦਾ ਸ਼ੁਭ ਚਿੰਨ ਮੰਨਿਆ ਜਾਂਦਾ ਸੀ। ਅੱਜ ਕੱਲ੍ਹ ਕੁਝ ਲੋਕਾਂ ਨੇ ਰੱਖੜੀ ਨੂੰ ਵਪਾਰ ਬਣਾ ਲਿਆ ਹੈ। ਭੈਣ ਭਰਾ ਦੇ ਪ੍ਰਤੀਕ ਪਵਿਤਰ ਰਿਸ਼ਤੇ ਨੂੰ ਪੈਸੇ ਦੇ ਤਰਾਜੂ ਵਿੱਚ ਨਹੀਂ ਤੋਲਣਾ ਚਾਹੀਦਾ। ਭਰਾਵਾਂ ਤੋਂ ਇਲਾਵਾ ਦੂਜੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਨੂੰ ਰੱਖੜੀ ਬੰਨ੍ਹ ਕੇ ਅਹਿਮੀਅਤ ਘਟਾਈ ਜਾ ਰਹੀ ਹੈ।

ਕਈ ਕਈ ਦਿਨ ਪਹਿਲਾਂ ਤੋਂ ਅੰਧ-ਵਿਸ਼ਵਾਸੀ ਲੋਕ ਕਾਰਾਂ, ਮੋਟਰ ਸਾਇਕਲਾਂ, ਗੁਰਦੁਆਰਿਆਂ ਵਿਚ ਮੰਜੀ ਤੇ ਨਿਸ਼ਾਨ ਸਾਹਿਬ, ਦੁਕਾਨਾਂ, ਘਰਾਂ ਵਿਚ ਮੂਰਤੀਆਂ, ਦਰਵਾਜਿਆਂ ਆਦਿ ਨੂੰ ਰੱਖੜੀ ਬੰਨ੍ਹੀ ਜਾਂਦੇ ਹਨ। ਅਜਿਹੇ ਲੋਕ ਰੱਖੜੀ ਜਾਂ ਹੋਰ ਸਮੇ ਗੁੱਟ ਤੇ ਬੰਨੇ ਮੌਲੀ ਦੇ ਧਾਗੇ ਨੂੰ ਉਨਾਂ ਚਿਰ ਨਹੀ ਲਾਹੁੰਦੇ ਜਿੰਨਾ ਚਿਰ ਇਹ ਆਪਣੇ ਆਪ ਗਲ ਸੜ ਕੇ ਲਹਿ ਜਾਂ ਟੁੱਟ ਨਾ ਜਾਵੇ।

ਮਹਾਂਰਾਸ਼ਟਰ, ਗੁਜਰਾਤ, ਗੋਆ ਆਦਿ ਵਿਚ ਇਸ ਦਿਨ ਸਮੁੰਦਰ ਦੇਵਤਾ ਨੂੰ ਨਾਰੀਅਲ ਭੇਟ ਕਰਕੇ ਨਿਰਾਲੀ ਪੂਰਨਿਮਾ ਤਿਉਹਾਰ ਮਨਾਇਆ ਜਾਂਦਾ ਹੈ।ਉਤਰਾਖੰਡ ਵਿੱਚ ਜਨੇਉ ਦੇ ਧਾਗੇ ਨੂੰ ਬਦਲਦੇ ਹਨ।ਪੱਛਮ ਬੰਗਾਲ ਵਿਚ ਭਗਵਾਨ ਕਿਰਸ਼ਨ ਤੇ ਰਾਧਾ ਦੀ ਪੂਜਾ ਕਰਕੇ ਰੱਖੜੀ ਨੂੰ ਝੂਲਨ ਪੂਰਨਿਮਾ ਦੇ ਨਾਂ ਨਾਲ ਮਨਾਇਆ ਜਾਂਦਾ ਹੈ।

ਉੜੀਸਾ ਵਿੱਚ ਗਾਂਵਾ ਤੇ ਬਲਦਾਂ ਨੂੰ ਸਜਾਉਦੇ ਹਨ ਤੇ ਇਸ ਦਿਨ ਪੇਠੇ ਵਰਗਾ ਪਕਵਾਨ ਬਣਾ ਕੇ ਆਂਢ ਗੁਆਂਢ ਤੇ ਦੋਸਤਾਂ ਨੂੰ ਵੰਡਦੇ ਹਨ। ਮੱਧ ਪ੍ਰਦੇਸ਼, ਬਿਹਾਰ, ਛਤੀਸਗੜ੍ਹ ਤੇ ਝਾਰਖੰਡ ਵਿੱਚ ਕਿਸਾਨਾਂ ਤੇ ਔਰਤਾਂ ਲਈ ਖਾਸ ਦਿਨ ਹੁੰਦਾ ਹੈ ਇਸ ਨੂੰ ਕਜਰੀ ਪੂਰਨਿਮਾ ਕਿਹਾ ਜਾਂਦਾ ਹੈ। ਇਸ ਦਿਨ ਭੈਣਾਂ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਮੂੰਹ ਮਿੱਠਾ ਕਰਾਉਂਦੀਆਂ ਹੋਈਆਂ ਸੁੱਖ ਮੰਗਦੀਆਂ ਹਨ ਤੇ ਲੰਮੀ ਉਮਰ ਦੀਆਂ ਕਾਮਨਾਵਾਂ ਕਰਦੀਆਂ ਹਨ। ਭਰਾ ਵਲੋਂ ਦਿੱਤੇ ਤੋਹਫੇ ਨੂੰ ਪਿਆਰ ਨਾਲ ਸਵੀਕਾਰ ਕਰਕੇ ਸੀਨੇ ਨਾਲ ਲਾਉਦੀਆਂ ਹਨ।

ਇਸ ਨੂੰ ਮਦਰ ਡੇਅ, ਫਾਦਰ ਡੇਅ ਵਾਂਗ ਭੈਣਾਂ ਦਾ ਦਿਨ ‘ਭੈਣ ਦਿਵਸ’ ਵੀ ਕਿਹਾ ਜਾਂਦਾ ਹੈ। ਭੈਣ ਭਰਾ ਦੀ ਗਲਤੀ ਮਾਫ ਕਰ ਦਿੰਦੀ ਹੈ ਪਰ ਭਰਾ ਭੈਣ ਦੀ ਗਲਤੀ ਕਦੇ ਮਾਫ ਨਹੀਂ ਕਰਦਾ। ਰੱਖੜੀ ਦੇ ਪੁਰਾਣੇ ਗੀਤ ਦੀਆਂ ਲਾਈਨਾਂ :

ਭੈਣ ਕੋਲੋਂ ਵੀਰ ਵੇ ਬਨ੍ਹਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ‘ਤੇ ਸਜਾ ਲੈ ਰੱਖੜੀ। ਇਸ ਵਿਚ ਚਾਅ ਤੇ ਮਲ੍ਹਾਰ ਭੈਣ ਦਾ, ਰੀਝਾਂ ਨਾਲ ਗੁੰਦਿਆ ਪਿਆਰ ਭੈਣ ਦਾ। ਤੈਨੂੰ ਵੇ ਉਡੀਕਦੀ ਨੂੰ ਅੱਖਾਂ ਥੱਕੀਆਂ, ਗੁੜ ਨੂੰ ਭਿਉਂ ਕੇ ਮੈਂ ਬਣਾਈਆਂ ਮੱਠੀਆਂ। ਕੜਾਹੀ ਵਿਚ ਪਾਵਾਂ ਮੈਂ ਘਿਉ ਤੇਲ ਵੇ, ਭੈਣ ਵੇ ਉਡੀਕਦੀ ਨਾ ਲਾਈ ਦੇਰ ਵੇ, ਰੱਖੜੀ ਬੰਨ੍ਹਾਉਣ ਵੇਲੇ ਆਉ ਆਨੰਦ ਵੇ, ਚੌਂਧਵੀ ਦਾ ਵੀਰ ਮੇਰਾ ਇਕੋ ਚੰਨ ਵੇ।

Check Also

ਨੰਗੇ ਧੜ ਲੜ ਰਹੇ ਅੰਨਦਾਤਾ ਅੱਗੇ ਝੁਕੀ ਸਿਆਸਤ !

-ਅਵਤਾਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਸ਼ਨਿਚਰਵਾਰ ਰਾਤ ਨੂੰ ਇਕ ਵੱਡੀ ਤਬਦੀਲੀ ਆਈ ਜਿਸ ਵਿਚ …

Leave a Reply

Your email address will not be published. Required fields are marked *