ਰਾਖੀ ਸਾਂਵਤ ਦੇ ਬੁਆਏਫ੍ਰੈਂਡ ਆਦਿਲ ਖਾਨ ਦੀ ਪਹਿਲੀ ਗਰਲਫਰੈਂਡ ਆਈ ਸਾਹਮਣੇ ,ਕਿਹਾ ਆਦਿਲ ਦਾ ਹੋ ਚੁੱਕਿਆ ਹੈ ਵਿਆਹ

Rajneet Kaur
2 Min Read

ਨਿਊਜ਼ ਡੈਸਕ: ਰਾਖੀ ਸਾਵੰਤ ਅਤੇ ਉਸ ਦਾ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਇਨ੍ਹਾਂ ਦੋਵਾਂ ਦਾ ਗੀਤ ‘ਤੂੰ ਮੇਰਾ ਦਿਲ ਮੈਂ ਰਹਿਨੇ ਕੇ ਲਾਈਕ ਨਹੀਂ’ ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਦੋਵੇਂ ਹਰ ਈਵੈਂਟ ‘ਚ ਇਕੱਠੇ ਨਜ਼ਰ ਆਉਂਦੇ ਹਨ। ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਦੋਵੇਂ ਬਿੱਗ ਬੌਸ 16 ‘ਚ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ।

ਜੇਕਰ ਰਾਖੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ‘ਚ ਵੀ ਕਈ ਵਾਰ ਅਸੀਂ ਵਿਆਹ ਦੀਆਂ ਖਬਰਾਂ ਸੁਣੀਆਂ ਹਨ। ਪਰ ਬਾਅਦ ‘ਚ ਰਾਖੀ ਸਾਵੰਤ ਖਾਲੀ ਹੱਥ ਨਜ਼ਰ ਆਈ। ਉਸ ਦੇ ਪਹਿਲੇ ਬੁਆਏਫ੍ਰੈਂਡ ਰਿਤੇਸ਼ ਨੇ ਵੀ ਉਸ ਨਾਲ ਧੋਖਾ ਕੀਤਾ। ਫਿਰ ਬਿਜ਼ਨੈੱਸਮੈਨ ਆਦਿਲ ਖਾਨ ਦੁਰਾਨੀ ਰਾਖੀ ਦੀ ਜ਼ਿੰਦਗੀ ‘ਚ ਉਮੀਦ ਦੀ ਨਵੀਂ ਕਿਰਨ ਲੈ ਕੇ ਆਏ।

ਕਿਹਾ ਜਾ ਰਿਹਾ ਹੈ ਕਿ ਦੋਵੇਂ ਹੁਣ ਵਿਆਹ ਦੀ ਯੋਜਨਾ ਬਣਾ ਰਹੇ ਹਨ। ਪਰ ਇਸ ਦੌਰਾਨ ਰਾਖੀ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਕਿਵੇਂ ਆਦਿਲ ਦੀ ਸਾਬਕਾ ਪ੍ਰੇਮਿਕਾ ਰੋਸ਼ੀਨਾ ਦੇਲਾਵਰੀ ਰਾਖੀ ਦੇ ਦਿਮਾਗ ‘ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੀ ਸੀ। ਆਦਿਲ ਦੇ ਸਾਬਕਾ ਨੇ ਦੱਸਿਆ ਕਿ ਆਦਿਲ ਰਾਖੀ ਨਾਲ ਧੋਖਾ ਕਰ ਰਿਹਾ ਹੈ। ਇੱਥੋਂ ਤੱਕ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ।

ਆਦਿਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਕੋਈ ਸਪੰਰਕ ਨਹੀਂ ਕੀਤਾ ਅਤੇ ਜਿਹੜੀ ਆਈਡੀ ਉਸਨੇ ਦਿੱਤੀ ਹੈ ਉਹ ਉਸਦੀ ਨਹੀਂ ਹੈ। ਆਦਿਲ ਨੇ ਕਿਹਾ ਕਿ ਉਸਦੀ ਆਈਡੀ ‘ਆਦਿਲ ਖਾਨਦੁਰਾਨੀ01’ ਹੈ, “(ਉਸ ਨੇ ਜੋ ਆਈਡੀ ਸਾਂਝੀ ਕੀਤੀ) 06, 07 ਹੈ… ਇਹ ਮੈਂ ਨਹੀਂ ਹਾਂ। Snapchat ‘ਤੇ ਕੋਈ ਵੀ ਆਈਡੀ ਬਣਾ ਸਕਦਾ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment