ਅਸਾਧਾਰਨ ਹਰਕਤਾਂ ਕਰਨ ਤੇ ਸੁਰਖੀਆਂ ‘ਚ ਰਹਿਣ ਵਾਲੀ ਰਾਖੀ ਸਾਵੰਤ ਨੇ ਫਿਰ ਬੋਲਿਆ ਝੂਠ

TeamGlobalPunjab
2 Min Read

ਨਿਊਜ਼ ਡੈਸਕ – ਹਰ ਕੋਈ ਰਾਖੀ ਸਾਵੰਤ ਦੇ ਪਤੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਿਹਾ ਹੈ , ਜੋ ਕਦੇ ਨਹੀਂ ਦਿਖਾਈ ਦਿੱਤੀਆਂ। ਇੱਥੋਂ ਤਕ ਕਿ ਵਿਆਹ ਦੀਆਂ ਤਸਵੀਰਾਂ ‘ਚ ਸਿਰਫ਼ ਰਾਖੀ ਹੀ ਦੁਲਹਨ ਬਣੀ ਨਜ਼ਰ ਆਈ। ਇਸ ਦੇ ਨਾਲ ਹੀ ਇਹ ਖ਼ੁਲਾਸਾ ਹੋਇਆ ਹੈ ਕਿ ਰਾਖੀ ਸਾਵੰਤ ਨੇ ਅਸਲ ਜ਼ਿੰਦਗੀ ‘ਚ ਵਿਆਹ ਨਹੀਂ ਕਰਵਾਇਆ ਸੀ।ਪਬਲੀਸਿਟ ਸਟੰਟ ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਅਸਾਧਾਰਨ ਹਰਕਤਾਂ ਕਰਨ ਵਾਲੀ ਰਾਖੀ ਸਾਵੰਤ ਨੇ ਵਿਆਹ ਦੀਆਂ ਅਫ਼ਵਾਹਾਂ ਨੂੰ ਸਿਰਫ਼ ਸੁਰਖੀਆਂ ‘ਚ ਆਉਣ ਤੇ ਸਭ ਦਾ ਮਨੋਰੰਜਨ ਕਰਨ ਲਈ ਫੈਲਾਈਆਂ ਸਨ।

ਦੱਸ ਦੇਈਏ ਕਿ ਰਾਖੀ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ 28 ਜੁਲਾਈ ਨੂੰ ਮੈਰੀਅਟ ਹੋਟਲ ‘ਚ ਰਿਤੇਸ਼ ਨਾਮ ਦੇ ਇਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਪਰ ਜਦੋਂ ਹੋਟਲ ਦੇ ਰਿਕਾਰਡਾਂ ਦੀ ਪੜਤਾਲ ਕੀਤੀ ਗਈ ਤਾਂ ਰਿਤੇਸ਼ ਤੇ ਰਾਖੀ ਦਾ ਇਸ ਤਰੀਕ ‘ਤੇ ਵਿਆਹ ਨਹੀਂ ਹੋਇਆ।

ਦੱਸਣਯੋਗ ਗੱਲ ਹੈ ਕਿ ਰਾਖੀ ਸਾਵੰਤ ਦਾ ਪਰਿਵਾਰ ਵੀ ਇਸ ਝੂਠ ‘ਚ ਸ਼ਾਮਲ ਹੈ। ਰਾਖੀ ਸਾਵੰਤ ਦਾ ਭਰਾ ਮੀਡੀਆ ਨੂੰ ਲਗਾਤਾਰ ਦੱਸ ਰਿਹਾ ਹੈ ਕਿ ਉਹ ਇਸ ਵਿਆਹ ‘ਚ ਸ਼ਾਮਲ ਹੋਇਆ ਸੀ। ਇੰਨਾ ਹੀ ਨਹੀਂ ਹਾਲ ਹੀ ‘ਚ ‘ਬਿੱਗ ਬੌਸ’ ‘ਚ ਰਾਖੀ ਸਾਵੰਤ ਦੀ ਬੀਮਾਰ ਮਾਂ ਨੇ ਵੀ ਇਹ ਕਿਹਾ ਕਿ ਰਿਤੇਸ਼ ਉਨ੍ਹਾਂ ਦਾ ਪੂਰਾ ਖ਼ਿਆਲ ਰੱਖ ਰਿਹਾ ਹੈ। ਰਾਖੀ ਸਾਵੰਤ ‘ਬਿੱਗ ਬੌਸ’ ਦੇ ਘਰ ਵੀ ਰਿਤੇਸ਼ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ।

Share this Article
Leave a comment