ਨਿਊਜ਼ ਡੈਸਕ:ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਰਾਖੀ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਉਹ ਪਤੀ ਰਿਤੇਸ਼ ਤੋਂ ਵੱਖ ਹੋ ਰਹੀ ਹੈ।ਰਾਖੀ ਸਾਵੰਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਰਾਖੀ ਸਾਵੰਤ ਨੇ ਪੋਸਟ ਵਿੱਚ ਲਿਖਿਆ- ਸਾਰੇ ਪ੍ਰਸ਼ੰਸਕ ਅਤੇ ਮੇਰੇ ਪਿਆਰੇ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਤੇ ਰਿਤੇਸ਼ ਇੱਕ ਦੂਜੇ ਤੋਂ ਵੱਖ ਹੋ ਗਏ ਹਾਂ। ‘ਬਿੱਗ ਬੌਸ’ ਤੋਂ ਬਾਅਦ ਬਹੁਤ ਕੁਝ ਹੋਇਆ ਅਤੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜੋ ਮੇਰੇ ਵੱਸ ਤੋਂ ਬਾਹਰ ਸਨ। ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਅੰਤ ਵਿੱਚ ਅਸੀਂ ਆਪਣੀ ਜ਼ਿੰਦਗੀ ਅਲੱਗ-ਥਲੱਗ ਬਿਤਾਉਣ ਦਾ ਫੈਸਲਾ ਕੀਤਾ। ਰਾਖੀ ਸਾਵੰਤ ਨੇ ਪੋਸਟ ‘ਚ ਅੱਗੇ ਲਿਖਿਆ- ‘ਮੈਂ ਬਹੁਤ ਦੁਖੀ ਹਾਂ ਕਿ ਇਹ ਸਭ ਵੈਲੇਨਟਾਈਨ ਡੇ ਤੋਂ ਇਕ ਦਿਨ ਪਹਿਲਾਂ ਹੋਇਆ। ਪਰ ਫੈਸਲਾ ਤਾਂ ਲੈਣਾ ਹੀ ਪਿਆ।
https://www.instagram.com/p/CZ65kHePCho/?utm_source=ig_embed&ig_rid=97fc408f-72f4-4218-ad0b-9d5bb3dc6ef1
ਉਮੀਦ ਹੈ ਕਿ ਰਿਤੇਸ਼ ਨਾਲ ਸਭ ਠੀਕ ਹੋਵੇ ।ਰਾਖੀ ਨੇ ਕਿਹਾ ਕਿ ਫਿਲਹਾਲ ਉਸਨੇ ਆਪਣੇ ਕੰਮ ਵਲ ਧਿਆਨ ਦੇਣਾ ਹੈ। ਮੈਨੂੰ ਸਮਝਣ ਅਤੇ ਸਮਰਥਨ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਰਾਖੀ ਸਾਵੰਤ।