ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, 80 ਕਰੋੜ ਲੋਕਾਂ ਨੂੰ ਨਵੰਬਰ ਤੱਕ ਮਿਲੇਗਾ ਮੁਫਤ ਰਾਸ਼ਨ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਜਾਰੀ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਮੋਦੀ ਨੇ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਨੁਸਾਰ ਗਰੀਬਾਂ ਨੂੰ ਮੁਫਤ ਰਾਸ਼ਨ ਦੀ ਯੋਜਨਾ ਪੰਜ ਮਹੀਨੇ ਵਧਾਈ ਜਾ ਰਹੀ ਹੈ। ਹੁਣ ਇਹ ਯੋਜਨਾ ਨਵੰਬਰ ਤੱਕ ਦੇਸ਼ ਵਿੱਚ ਲਾਗੂ ਰਹੇਗੀ, ਇਸ ਦੇ ਤਹਿਤ ਗਰੀਬਾਂ ਨੂੰ 5 ਕਿੱਲੋ ਮੁਫਤ ਕਣਕ ਜਾਂ ਚਾਵਲ ਅਤੇ ਇੱਕ ਕਿੱਲੋ ਛੋਲੇ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਨਵੰਬਰ ਤੱਕ ਲਾਗੂ ਕਰਨ ‘ਚ 90 ਹਜ਼ਾਰ ਕਰੋੜ ਦਾ ਖਰਚ ਆਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ, ਉਦੋਂ ਤੋਂ ਨਵੰਬਰ ਤੱਕ ਇਸ ਵਿੱਚ ਡੇਢ ਲੱਖ ਕਰੋੜ ਤੱਕ ਦਾ ਖਰਚ ਆਵੇਗਾ।

ਮੋਦੀ ਨੇ ਕਿਹਾ ਕਿ ਅਸੀ ਕੋਰੋਨਾ ਦੇ ਨਾਲ – ਨਾਲ ਅਜਿਹੇ ਮੌਸਮ ਦੇ ਵੱਲ ਵੱਧ ਰਹੇ ਹਾਂ ਜਦੋਂ ਖਾਂਸੀ, ਜ਼ੁਕਾਮ ਤੇ ਬੁਖਾਰ ਵਰਗੀ ਬੀਮਾਰੀਆਂ ਹੁੰਦੀਆਂ ਹਨ। ਅਜਿਹੇ ‘ਚ ਸਭ ਨੂੰ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੈ, ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ।

ਪੀਐਮ ਮੋਦੀ ਨੇ ਕਿਹਾ ਅਨਲਾਕ ਹੋਣ ਤੋਂ ਬਾਅਦ ਹੀ ਲਾਪਰਵਾਹੀ ਵੱਧ ਰਹੀ ਹੈ। ਪਹਿਲਾਂ ਮਾਸਕ ਲਗਾਉਣ ਅਤੇ 2 ਗਜ ਦੀ ਦੂਰੀ ਤੇ ਹੱਥ ਧੋਣ ਨੂੰ ਲੈ ਕੇ ਅਸੀ ਸਾਵਧਾਨ ਸੀ, ਪਰ ਜਦੋਂ ਜ਼ਿਆਦਾ ਧਿਆਨ ਰੱਖਣਾ ਹੈ ਤਾਂ ਅਸੀ ਲਾਪਰਵਾਹੀ ਵਰਤ ਰਹੇ ਹਾਂ। ਸਾਨੂੰ ਫਿਰ ਤੋਂ ਪਹਿਲਾਂ ਵਰਗੀ ਸਾਵਧਾਨੀ ਵਿਖਾਉਣ ਦੀ ਜ਼ਰੂਰਤ ਹੈ, ਖਾਸਕਰ ਕੰਟੇਨਮੈਂਟ ਜ਼ੋਨ ਵਿੱਚ ਨਿਯਮਾਂ ਦੀ ਪਾਲਣਾਂ ਨਾ ਕਰਨ ਵਾਲਿਆਂ ਨੂੰ ਰੋਕਣਾ, ਟੋਕਣਾ ਅਤੇ ਸਮਝਾਉਣਾ ਵੀ ਹੋਵੇਗਾ।

- Advertisement -

Share this Article
Leave a comment