ਮੁਜ਼ੱਫਰਨਗਰ : ਕਿਸਾਨ ਮਹਾਪੰਚਾਇਤ ਵਿੱਚ ਕਿਸਾਨ ਜਥੇਬੰਦੀਆਂ ਦਾ ਕੇਂਦਰ ਸਰਕਾਰ ਖ਼ਿਲਾਫ਼ ਹੱਲਾ ਬੋਲ ਜਾਰੀ ਹੈ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਤਾਨਾਸ਼ਾਹ ਸਰਕਾਰ ਹੈ, ਇਸ ਨੂੰ ਸੱਤਾ ਤੋਂ ਲਾਂਭੇ ਕਰਨਾ ਹੋਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਹੁਣ ਇਹ ਮਿਸ਼ਨ ਯੂਪੀ ਨਹੀਂ ਬਲਕਿ ਹੁਣ ‘ਮਿਸ਼ਨ ਇੰਡੀਆ’ ਹੈ। ਸਾਨੂੰ ਭਾਰਤ ਦੇ ਸੰਵਿਧਾਨ ਨੂੰ ਬਚਾਉਣਾ ਹੈ। ਮੋਦੀ ਸਰਕਾਰ ਅਤੇ ਯੋਗੀ ਸਰਕਾਰ ਬਿਜਲੀ, ਹਵਾਈ ਅੱਡਾ ਸਭ ਕੁਝ ਵੇਚਣ ਦੀ ਤਿਆਰੀ ਕਰ ਰਹੀ ਹੈ।
ਟਿਕੈਤ ਨੇ ਮੰਚ ਤੋਂ ਕਿਹਾ ਕਿ ਮੋਦੀ-ਯੋਗੀ ਦੀ ਸਰਕਾਰ ਝੂਠੀ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ। ਕਿਸਾਨਾਂ ਨੂੰ ਗੰਨੇ ਦੀ ਕੀਮਤ 430 ਰੁਪਏ ਪ੍ਰਤੀ ਕੁਇੰਟਲ ਨਹੀਂ ਮਿਲੀ। ਹੁਣ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਦਿੱਲੀ ਵਿੱਚ ਅੰਦੋਲਨ ਜਾਰੀ ਰਹੇਗਾ। ਦੇਸ਼ ਭਰ ਵਿੱਚ ਸੰਯੁਕਤ ਮੋਰਚਾ ਲਹਿਰ ਚੱਲੇਗੀ। ਜਦੋਂ ਤੱਕ ਇਹ ਅੰਦੋਲਨ ਸਫਲ ਨਹੀਂ ਹੁੰਦਾ ਮੈਂ ਘਰ ਨਹੀਂ ਪਰਤਾਂਗਾ।
ਮਹਾਪੰਚਾਇਤ ਦੇ ਮੰਚ ਤੋਂ ਟਿਕੈਤ ਨੇ ਕਿਹਾ ਕਿ ਯੂਪੀ ਦੀ ਯੋਗੀ ਸਰਕਾਰ ਉਹ ਸਰਕਾਰ ਹੈ ਜਿਸਨੇ ਫਿਰਕੂ ਦੰਗੇ ਫੈਲਾਏ ਹਨ। ਭਾਜਪਾ ਤੋੜਨ ਦਾ ਕੰਮ ਕਰਦੀ ਹੈ ਅਤੇ ਅਸੀਂ ਇਕਜੁੱਟ ਹੋਣ ਦਾ ਕੰਮ ਕਰਦੇ ਹਾਂ। ਇਸ ਧਰਤੀ ਤੋਂ, ਅੱਲ੍ਹਾਹੂ ਅਕਬਰ ਅਤੇ ਹਰ ਹਰ ਮਹਾਦੇਵ ਦੇ ਨਾਅਰੇ ਲਗਾਏ ਗਏ ਹਨ ਅਤੇ ਵਰਤੇ ਜਾਂਦੇ ਰਹਿਣਗੇ। ਇਸ ਦੇ ਨਾਲ ਹੀ ਟਿਕੈਤ ਨੇ ਉਥੇ ਮੌਜੂਦ ਲੋਕਾਂ ਨੂੰ ਨਾਅਰੇ ਲਗਾਉਣ ਲਈ ਵੀ ਕਿਹਾ।
ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਲਿਆ,ਵੇਖੋ ਵੀਡੀਓ