ਰਾਕੇਸ਼ ਟਿਕੈਤ ਨੇ ਮਟਕਾ ਚੌਂਕ ਪੁੱਜ ਕੇ ਨਿਹੰਗ ਸਿੰਘ ਲਾਭ ਸਿੰਘ ਨਾਲ ਕੀਤੀ ਮੁਲਾਕਾਤ

TeamGlobalPunjab
2 Min Read

ਚੰਡੀਗੜ੍ਹ :  ਕਿਸਾਨ ਆਗੂ ਰਾਕੇਸ਼ ਟਿਕੈਤ ਬੁੱਧਵਾਰ ਸ਼ਾਮ ਨੂੰ ਨਿਹੰਗ ਸਿੰਘ ਲਾਭ ਸਿੰਘ ਨੂੰ ਮਿਲਣ ਪਹੁੰਚੇ, ਜੋ ਕਿ ਲੰਮੇ ਸਮੇਂ ਤੋਂ ਚੰਡੀਗੜ੍ਹ ਸੈਕਟਰ-17 ਦੇ ਮਟਕਾ ਚੌਕ ਵਿਖੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਧਰਨੇ ‘ਤੇ ਬੈਠੇ ਹੋਏ ਹਨ ।

 

ਇਸ ਦੌਰਾਨ ਮਟਕਾ ਚੌਂਕ ਤੇ ਜਾਮ ਵਾਲੀ ਸਥਿਤੀ ਬਣ ਗਈ ਕਿਉਂਕਿ ਰਾਕੇਸ਼ ਟਿਕੈਤ ਨੂੰ ਮਿਲਣ ਲਈ ਸੈਂਕੜੇ ਲੋਕ ਪਹੁੰਚੇ ਹੋਏ ਸਨ। ਕਿਸਾਨਾਂ ਅਤੇ ਆਮ ਲੋਕਾਂ ਨੇ ਰਾਕੇਸ਼ ਟਿਕੈਤ ਦਾ ਨਿੱਘਾ ਸਵਾਗਤ ਕੀਤਾ ।

- Advertisement -

 

ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਬਾਬਾ ਲਾਭ ਸਿੰਘ ਦੀ ਚੰਡੀਗੜ੍ਹ ਵਿੱਚ ਮੂਰਤੀ ਬਣਾਈ ਜਾਵੇਗੀ।

ਟਿਕੈਤ ਨੇ ਕਿਹਾ ਕਿ ਬਾਬਾ ਲਾਭ ਸਿੰਘ ਨੇ ਬਹੁਤ ਹਿੰਮਤ ਪੈਦਾ ਕੀਤੀ ਹੈ।

- Advertisement -

ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਵੱਖ-ਵੱਖ ਰਾਜਾਂ ਦੇ ਦੌਰੇ ‘ਤੇ ਹਨ, ਸਰਕਾਰ ਨੂੰ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਪੈਣਗੇ, ਇਸਦੇ ਲਈ ਉਹ ਸਰਕਾਰ ਨੂੰ ਆਪਣੇ ਕਦਮ ਵਾਪਸ ਲੈਣ ਲਈ ਮਜਬੂਰ ਕਰਨਗੇ।

ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਦੌਰਾ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਉਧਰ ਨਿਹੰਗ ਸਿੰਘ ਬਾਬਾ ਲਾਭ ਸਿੰਘ ਨੇ ਦੱਸਿਆ ਕਿ ਰਾਕੇਸ਼ ਟਿਕੈਤ ਅੱਜ ਉਨ੍ਹਾਂ ਨੂੰ ਮਿਲੇ ਸਨ।  ਬਾਬਾ ਲਾਭ ਸਿੰਘ ਨੇ ਰਾਕੇਸ਼ ਟਿਕੈਤ ਵਲੋਂ ਉਨ੍ਹਾਂ ਦੀ ਮੂਰਤੀ ਬਣਾਉਣ ਬਾਰੇ ਕਹੇ ਜਾਣ ਤੇ ਖੁਸ਼ੀ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ‘ਹੁਣ ਲੋੜ ਹੈ ਕਿ ਰਾਕੇਸ਼ ਟਿਕੈਤ ਨੇ ਜੋ ਊਰਜਾ ਇੱਥੇ ਲੋਕਾਂ ਨੂੰ ਦਿੱਤੀ ਹੈ ਉਸਨੂੰ ਇੱਥੇ ਇੱਕ ਵੱਡੀ ਲਹਿਰ ਦਾ ਰੂਪ ਦਿੱਤਾ ਜਾਵੇ।’

Share this Article
Leave a comment