ਮੰਡੀ ਗੋਬਿੰਦਗੜ੍ਹ ‘ਚ ਟਰੇਨ ਰੱਦ ਹੋਣ ਕਾਰਨ ਭੜਕੇ ਪਰਵਾਸੀ ਮਜ਼ਦੂਰ, ਪੁਲਿਸ ਵੱਲੋਂ ਲਾਠੀਚਾਰਜ

TeamGlobalPunjab
1 Min Read

ਮੰਡੀ ਗੋਬਿੰਦਗੜ੍ਹ: ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿੱਚ ਪਰਵਾਸੀ ਮਜ਼ਦੂਰਾਂ ਅਤੇ ਪੁਲਿਸ ਦੇ ਵਿੱਚ ਸੋਮਵਾਰ ਨੂੰ ਟਕਰਾਅ ਹੋ ਗਿਆ। ਬਿਹਾਰ ਜਾਣ ਵਾਲੀ ਟਰੇਨ ਰੱਦ ਹੋਣ ਕਾਰਨ ਪਰਵਾਸੀ ਮਜ਼ਦੂਰ ਭੜਕ ਗਏ ਅਤੇ ਉਨ੍ਹਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਹੀ ਇਨ੍ਹਾਂ ਮਜ਼ਦੂਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਲਾਠੀਚਾਰਜ ਵਿੱਚ ਕਈ ਮਜ਼ਦੂਰਾਂ ਦੇ ਜਖ਼ਮੀ ਹੋਣ ਦੀ ਖਬਰ ਹੈ।

ਮਿਲੀ ਜਾਣਕਾਰੀ ਅਨੁਸਾਰ , ਬਿਹਾਰ ਜਾਣ ਲਈ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਸਕੂਲ ਪੁੱਜੇ ਸਨ ਪਰ ਐਨ ਮੌਕੇ ‘ਤੇ ਟਰੇਨ ਰੱਦ ਹੋ ਗਈ ਤਾਂ ਉਹ ਭੜਕ ਗਏ। ਉਨ੍ਹਾਂਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਕਈ ਵਾਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਲਾਠੀਆਂ ਵੀ ਬਰਸਾਈਆਂ ਪਰ ਪਰਵਾਸੀ ਮਜਦੂਰਾਂ ਪੁਲਿਸ ਕਰਮੀਆਂ ਨਾਲ ਹੀ ਭਿੜ ਗਏ।

ਦੱਸ ਦਈਏ ਕਿ ਸ਼ਨੀਵਾਰ ਨੂੰ ਸਰਹਿੰਦ ਰੇਲਵੇ ਸਟੇਸ਼ਨ ਤੋਂ 377 ਯਾਤਰੀਆਂ ਨੂੰ ਇੱਕ ਟਰੇਬ ਲੈ ਕੇ ਬਿਹਾਰ ਲਈ ਰਵਾਨਾ ਹੋਈ ਸੀ। 1600 ਯਾਤਰੀਆਂ ਨੂੰ ਲੈ ਕੇ ਇੱਕ ਹੋਰ ਟਰੇਨ ਐਤਵਾਰ ਨੂੰ ਰਵਾਨਾ ਹੋਣੀ ਸੀ , ਜੋ ਰੱਦ ਹੋ ਗਈ ਜਿਸ ਕਾਰਨ ਪਰਵਾਸੀ ਮਜਦੂਰ ਗ਼ੁੱਸੇ ਵਿੱਚ ਸਨ। ਪਰ ਹੁਣ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਹਾਲਤ ਕਾਬੂ ਵਿੱਚ ਹਨ।

Share this Article
Leave a comment