ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਰਾਜੀਵ ਗਾਂਧੀ ਨੂੰ ਭਾਰਤ ਰਤਨ ਦਾ ਖਿਤਾਬ ਦਿੱਤੇ ਜਾਣ ‘ਤੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖਿਤਾਬ ਵਾਪਸ ਲਿਆ ਜਾਵੇ।
ਸਿਰਸਾ ਨੇ ਨਾ ਸਿਰਫ ਇੰਨਾ ਕਿਹਾ ਬਲਕਿ ਇਹ ਵੀ ਕਹਿ ਦਿੱਤਾ ਕਿ ਰਾਜੀਵ ਗਾਂਧੀ ਨੂੰ ਖਿਤਾਬ ਦੇ ਕੇ ਪਾਪ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਟਕਸਾਲੀ ਅਕਾਲੀ ਮੀਟਿੰਗ ਦੀ ਨਿਖੇਧੀ ਕਰਦਿਆਂ ਸਿਰਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਿਰੋਪਾਓ ਭੇਂਟ ਕਰ ਕੇ ਉਹਨਾਂ ਦਾ ਸਨਮਾਨ ਕਰਨ ਵਾਲੇ ਪਰਮਜੀਤ ਸਿੰਘ ਸਰਨਾ ਅੱਜ ਖੁਦ ਆਪਣੇ ਆਪ ਨੂੰ ਟਕਸਾਲੀ ਦੱਸ ਰਹੇ ਹਨ।