ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ ਨੇ ਪੋਰਨ ਵੀਡੀਓਜ਼ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ’ਚ ਰਾਜ ਕੁੰਦਰਾ ਤੇ ਰਿਆਨ ਥੋਰਪ ਨੂੰ 27 ਜੁਲਾਈ ਤਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਰਾਜ ਕੁੰਦਰਾ ’ਤੇ ਪੋਰਨ ਫਿਲਮ ਰੈਕੇਟ ਦਾ ਮੁੱਖ ਸਾਜਿਸ਼ਕਰਤਾ ਹੋਣ ਦਾ ਦੋਸ਼ ਹੈ।
ਕੁੰਦਰਾ ਦੇ ਮਲਕੀਅਤ ਵਾਲੇ Hotshots App ਦੇ ਤਹਿਤ 70 ਤੋਂ 90 ਅਸ਼ਲੀਲ ਵੀਡੀਓ ਤਿਆਰ ਕੀਤੀਆਂ ਗਈਆਂ ਸਨ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜ ਕੁੰਦਰਾ ’ਤੇ ਧਾਰਾ 420 (ਧੋਖਾਧੜੀ) 34 ਆਮ ਇਰਾਦਾ (common intention), 292 ਤੇ 293 (ਅਸ਼ਲੀਲ ਤੇ ਅਸ਼ਲੀਲ ਵਿਗਿਆਪਨ ਤੇ ਪ੍ਰਦਰਸ਼ਨ ਨਾਲ ਸਬੰਧਿਤ) ਤੋਂ ਇਲਾਵਾ ਆਈਟੀ ਐਕਟ ਤੇ ਮਹਿਲਾ ਐਕਟ ਦੇ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।