ਸੁਪਰਸਟਾਰ ਰੈਸਲਰ ਜੌਨ ਸੀਨਾ ਨੇ ਸਿਧਾਰਥ ਸ਼ੁਕਲਾ ਨੂੰ ਦਿੱਤੀ ਸ਼ਰਧਾਂਜਲੀ,ਵਾਇਰਲ ਹੋਈ ਤਸਵੀਰ

TeamGlobalPunjab
1 Min Read

ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਨਾਲ ਹਰ ਕੋਈ ਹੈਰਾਨ ਹੈ ਅਤੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਸਿਧਾਰਥ ਹੁਣ ਸਾਰਿਆ ‘ਚ ਨਹੀਂ ਰਿਹਾ।ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ‘ਚ ਕੀਤਾ ਗਿਆ ਹੈ। ਇਸ ਮੌਕਾ ‘ਤੇ ਉਨ੍ਹਾਂ ਨੇ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਕਲਾਕਾਰਾਂ ਨੇ ਸ਼ਰਧਾਂਜਲੀ ਦਿੱਤੀ ਹੈ। ਇਸ ਦੌਰਾਨ, ਰੈਸਲਰ ਅਤੇ ਹਾਲੀਵੁੱਡ ਅਦਾਕਾਰ ਜੌਨ ਸੀਨਾ ਨੇ ਸਿਧਾਰਥ ਸ਼ੁਕਲਾ ਲਈ ਇੱਕ ਪੋਸਟ ਸਾਂਝੀ ਕੀਤੀ ਹੈ।

ਜੌਨ ਸੀਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਿਧਾਰਥ ਸ਼ੁਕਲਾ ਦੀ ਇੱਕ ਬਲੈਕ ਐਂਡ ਵਾਈਟ ਤਸਵੀਰ ਤਸਵੀਰ ਸਾਂਝੀ ਕੀਤੀ ਹੈ। ਹਾਲਾਂਕਿ ਜੌਹਨ ਸੀਨਾ ਵਲੋਂ ਇਸ ਪੋਸਟ ਦੇ ਨਾਲ ਕੁਝ ਲਿਖਿਆ ਨਹੀਂ ਗਿਆ। ਸਿਧਾਰਥ ਲਈ ਜੌਨ ਦੀ ਸ਼ਰਧਾਂਜਲੀ ਪੋਸਟ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਵਲੋਂ ਵੀ ਲਾਇਕ ਕੀਤਾ ਜਾ ਰਿਹਾ ਹੈ।

Share this Article
Leave a comment