ਢੀਂਡਸਿਆਂ ਦੀ ਰੈਲੀ ਨੂੰ ਲੈ ਕੇ ਵੇਰਕਾ ਨੇ ਸਾਧਿਆ ਨਿਸ਼ਾਨਾ, ਸੁਖਬੀਰ ਨੂੰ ਵੀ ਸਿਆਸਤ ਤੋਂ ਸਨਿਆਸ ਲੈਣ ਦੀ ਦਿੱਤੀ ਸਲਾਹ

TeamGlobalPunjab
1 Min Read

ਚੰਡੀਗੜ੍ਹ : ਬੀਤੀ ਕੱਲ੍ਹ ਬਾਦਲ ਪਰਿਵਾਰ ਤੋਂ ਬਾਅਦ ਢੀਂਡਸਾ ਪਰਿਵਾਰ ਵੱਲੋਂ ਵੀ ਸੰਗਰੂਰ ਅੰਦਰ ਚੋਣ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਸੀਨੀਅਰ ਨੇਤਾਵਾਂ ਨੇ ਸਟੇਜ਼ ਤੋਂ ਬੋਲਦਿਆਂ ਕਈ ਅਹਿਮ ਖੁਲਾਸੇ ਕੀਤੇ ਅਤੇ ਬਾਦਲਾਂ ਵਿਰੁੱਧ ਦੱਬ ਕੇ ਭੜਾਸ ਕੱਢੀ। ਇਸ ਰੈਲੀ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ।

ਵੇਰਕਾ ਦਾ ਕਹਿਣਾ ਹੈ ਕਿ ਇਸ ਰੈਲੀ ਦੌਰਾਨ ਸੀਨੀਅਰ ਟਕਸਾਲੀ ਨੇਤਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਸੁਰਾਂ ਅਪਣਾਈ ਬੈਠੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਕਰਕੇ ਬਾਦਲਾਂ ਦੀ ਪੋਲ ਖੋਲ੍ਹੀ ਹੈ। ਵੇਰਕਾ ਨੇ ਕਿਹਾ ਕਿ ਇਸ ਰੈਲੀ ਦੌਰਾਨ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਬਾਦਲ ਪੰਥ ਦੇ ਦੋਸ਼ੀ ਹਨ ਅਤੇ ਇਨ੍ਹਾਂ ਮਸੰਦਾਂ ਕੋਲੋਂ ਗੁਰਦੁਆਰਾ ਸਾਹਿਬ ਖਾਲੀ ਕਰਵਾਉਣੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੇ  ਰਾਜਦਾਰ ਹੀ ਹੁਣ ਅਹਿਮ ਖੁਲਾਸੇ ਕਰ ਰਹੇ ਹਨ। ਉਨ੍ਹਾਂ ਇੱਥੇ ਹੀ ਬੋਲਦਿਆਂ ਸੁਖਬੀਰ ਬਾਦਲ  ਅਤੇ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਹੁਣ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ।

Share this Article
Leave a comment