ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੋ ਸਕਦਾ ਹੈ ਰੱਦ?

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਦਿਨਾਂ ਟੀ-20 ਮੈਚਾਂ ਦੀ ਲੜੀ ਅੱਜ਼ ਸ਼ੁਰੂ ਹੋ ਗਈ ਹੈ ਅਤੇ ਇਸ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਵਿਖੇ ਖੇਡਿਆ ਜਾ ਰਿਹਾ ਹੈ। ਪਰ ਅੱਜ ਸਵੇਰ ਤੋਂ ਹੀ ਸ਼ਹਿਰ ਅੰਦਰ ਬਾਰਿਸ਼ ਹੋ ਰਹੀ ਹੈ ਅਤੇ ਮੌਸਮ ਵਿਭਾਗ ਅਨੁਸਾਰ ਅੱਜ ਪੂਰਾ ਦਿਨ ਮੀਂਹ ਦੀ ਸੰਭਾਵਨਾਂ ਹੈ। ਉੱਥੇ ਹੀ ਸਟੇਡੀਅਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੈਦਾਨ ਅੰਦਰੋਂ ਪਾਣੀ ਦੀ ਨਿਕਾਸੀ ਦਾ ਇੰਤਜਾਮ ਕੀਤਾ ਗਿਆ ਹੈ ਅਤੇ ਜੇਕਰ ਇਹ ਬਾਰਿਸ਼ ਰੁਕ ਜਾਂਦੀ ਹੈ ਤਾਂ ਪੂਰਾ ਮੈਚ ਹੋਣ ਦੀ ਸੰਭਾਵਨਾਂ ਹੈ। ਦੱਸਣਯੋਗ ਹੈ ਕਿ ਇਸ ਲੜੀ ਦਾ ਪਹਿਲਾ ਮੈਚ ਅੱਜ ਸ਼ਾਮ 7 ਵਜੇ ਸ਼ੁਰੂ ਹੋਣਾ ਹੈ।

ਦੱਸ ਦਈਏ ਕਿ ਇਸ ਮੈਚ ਦੌਰਾਨ ਭਾਰਤੀ ਟੀਮ ਦੀ ਨਜ਼ਰ ਲਗਾਤਾਰ ਚੌਥੀ ਜਿੱਤ ਬਣੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੈਸਟਇੰਡੀਜ਼ ਖਿਲਾਫ ਖੇਡੇ ਗਏ ਮੈਚਾਂ ਵਿੱਚ ਭਾਰਤੀ ਟੀਮ ਨੇ ਉਸ ਨੂੰ ਹਰਾ ਦਿੱਤਾ ਸੀ। ਇੱਧਰ ਜੇਕਰ ਦੱਖਣੀ ਅਫਰੀਕਾ ਟੀਮ ਨੂੰ ਦੇਖਿਆ ਜਾਵੇ ਤਾਂ ਉਹ ਲਗਾਤਾਰ ਆਪਣੀ ਚੌਥੀ ਜਿੱਤ ਦਰਜ ਕਰ ਚੁਕੀ ਹੈ ਕਿਉਂਕਿ ਉਸ ਨੇ ਪਿਛਲੇ 3 ਮੈਚਾਂ ਦੌਰਾਨ ਸ਼੍ਰੀ ਲੰਕਾ ਨੂੰ ਹਰਾਇਆ ਸੀ। ਜਾਣਕਾਰੀ ਮੁਤਾਬਿਕ  ਦੋਵੇਂ ਟੀਮਾਂ ਚਾਰ ਸਾਲ ਬਾਅਦ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸਨ ਸਟੇਡੀਅਮ ‘ਚ ਖੇਡਣ ਲਈ ਇਕੱਠੀਆਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਖੇਡੇ ਗਏ ਮੈਚ ਦੌਰਾਨ 2 ਅਕਤੂਬਰ 2015 ਨੂੰ ਦੱਖਣੀ ਅਫਰੀਕਾ ਟੀਮ ਨੇ ਭਾਰਤੀ ਟੀਮ ਨੇ 2 ਵਿਕਟਾਂ ਦੇ ਫਾਂਸਲੇ ਨਾਲ ਹਰਾਇਆ ਸੀ

Share this Article
Leave a comment