ਚੀਨ ਨੂੰ ਪਹਿਲਾ ਵੱਡਾ ਝਟਕਾ, ਰੇਲਵੇ ਨੇ ਰੱਦ ਕੀਤਾ 471 ਕਰੋੜ ਦਾ ਠੇਕਾ

TeamGlobalPunjab
1 Min Read

ਨਵੀਂ ਦਿੱਲੀ: ਭਾਰਤ – ਚੀਨ ਸਰਹੱਦ ਵਿਵਾਦ ਤੋਂ ਬਾਅਦ ਚੀਨੀ ਸਮਾਨ ਦੇ ਬਾਈਕਾਟ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਜੇਕਰ ਭਾਰਤ ਸਰਕਾਰ ਦੇ ਪੱਧਰ ‘ਤੇ ਬਾਈਕਾਟ ਦਾ ਫੈਸਲਾ ਲਿਆ ਗਿਆ ਤਾਂ ਰੇਲਵੇ ਨੂੰ ਲੈ ਕੇ ਚੀਨੀ ਕੰਪਨੀਆਂ ਨੂੰ ਖਾਸਾ ਨੁਕਸਾਨ ਹੋ ਸਕਦਾ ਹੈ। ਇਸ ਵਿੱਚ ਡੈਡੀਕੇਟੇਡ ਫਰੇਟ ਕਾਰੀਡੋਰ ਨੇ ਕੰਮ ਘੱਟ ਹੋਣ ਦਾ ਹਵਾਲਾ ਦਿੰਦੇ ਹੋਏ ਚੀਨੀ ਕੰਪਨੀ ਤੋਂ 4 ਸਾਲ ਪੁਰਾਣਾ 471 ਕਰੋੜ ਰੁਪਏ ਦਾ ਕਾਂਟਰੈਕਟ ਕੈਂਸਲ ਕਰ ਦਿੱਤਾ ਹੈ।

ਪਟੜੀਆਂ ‘ਤੇ ਭੱਜਦੀ ਇਨ੍ਹਾਂ ਟਰੇਨਾਂ ਵਿੱਚ ਖਾਸਾ ਸਮਾਨ ਵਿਦੇਸ਼ਾਂ ਦਾ ਲੱਗਿਆ ਹੁੰਦਾ ਹੈ ਅਤੇ ਸਾਰਾ ਸਾਮਾਨ ਦਾ ਆਯਾਤ ਚੀਨ ਤੋਂ ਹੁੰਦਾ ਹੈ। ਕੁੱਝ ਯੂਰੋਪ ਦੇ ਦੇਸ਼ਾਂ ਦਾ ਵੀ ਸਾਮਾਨ ਹੁੰਦਾ ਹੈ ਤੇ ਚੀਨ ਸਾਰਿਆ ਨੂੰ ਪਿੱਛੇ ਛੱਡ ਚੁੱਕਿਆ ਹੈ। ਭਾਰਤ ਵਿੱਚ ਹਰ ਸਾਲ ਸੱਤ ਤੋਂ ਅੱਠ ਹਜ਼ਾਰ ਰੇਲਵੇ ਕੋਚ ਬਣਦੇ ਹਨ।

Share this Article
Leave a comment