ਦਿੱਲੀ ਵਿੱਚ ਸੋਮਵਾਰ ਤੋਂ ‘ਅਨਲਾਕ-6’, ਪਰ ਬੰਦਿਸ਼ਾਂ ਹੁਣ ਵੀ ਰਹਿਣਗੀਆਂ ਜਾਰੀ

TeamGlobalPunjab
2 Min Read

ਨਵੀਂ ਦਿੱਲੀ : ਕੋਵਿਡ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਰਾਜਧਾਨੀ ਦਿੱਲੀ ਮੁੜ ਤੋਂ ਆਮ ਵਾਂਗ ਹੋਣ ਜਾ ਰਹੀ ਹੈ। ਕੇਜਰੀਵਾਲ ਸਰਕਾਰ ਨੇ ਕੁਝ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ‘ਚ ਸੋਮਵਾਰ ਤੋਂ ‘ਅਨਲਾਕ-6’ ਤਹਿਤ ਸੂਬਾ ਸਰਕਾਰ ਨੇ ਇਕ ਹੋਰ ਛੂਟ ਦਿੱਲੀ ਵਾਲਿਆਂ ਨੂੰ ਦਿੱਤੀ ਹੈ। ਇਸ ਵਾਰ ਡੀਡੀਐੱਮ ਨੇ ਆਪਣੇ ਵੱਲੋ ਜਾਰੀ ਨੋਟਿਸ ’ਚ ਸਿਰਫ਼ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਇੱਥੇ ਕੁਝ ਪਾਬੰਦੀਆਂ ਵੀ ਰਹਿਣਗੀਆਂ। ਜਿਵੇਂ ਕਿ ਇਨ੍ਹਾਂ ਥਾਵਾਂ ਨੂੰ ਖੋਲ੍ਹਿਆ ਤਾਂ ਜਾਵੇਗਾ ਪਰ ਦਰਸ਼ਕ ਨਹੀਂ ਆ ਸਕਦੇ। ਕੋਵਿਡ ਪ੍ਰੋਟੋਕਾਲ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

ਦਿੱਲੀ ਆਫ਼ਤ ਪ੍ਰਬੰਧਨ ਵਿਭਾਗ (ਡੀਡੀਐਮਏ) ਨੇ ਰਾਜਧਾਨੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਨਵੇਂ ਤਾਲਾਬੰਦੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਰੋਨਾ ਦੀ ਰਫਤਾਰ ਵਿੱਚ ਕਮਜ਼ੋਰੀ ਦੇ ਮੱਦੇਨਜ਼ਰ, ਬਹੁਤ ਸਾਰੇ ਉੱਦਮਾਂ ਨੂੰ ਖੋਲ੍ਹਣ ਦੀ ਆਜ਼ਾਦੀ ਦਿੱਤੀ ਗਈ ਹੈ । ਇਹ ਦਿੱਲੀ ਵਿਚ ਅਨਲੌਕ ਦਾ ਛੇਵਾਂ ਪੜਾਅ ਹੈ, ਜਿਸ ਲਈ ਅੱਜ ਐਤਵਾਰ, 04 ਜੁਲਾਈ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ, ਵਿਦਿਅਕ ਸੰਸਥਾਵਾਂ ਨੂੰ ਫਿਲਹਾਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਫਿਲਹਾਲ ਆਫ਼ਲਾਈਨ ਕਲਾਸਾਂ ਨਹੀਂ ਚਲਾ ਸਕਣਗੇ ।

ਕੋਵਿਡ ਦੇ ਘਟਦੇ ਸੰਕ੍ਰਮਣ ਦੇ ਬਾਵਜੂਦ ਵੀ ਕੁਝ ਚੀਜ਼ਾਂ ’ਤੇ ਸਖ਼ਤੀ ਜਾਰੀ ਰਹੇਗੀ ਜਿਵੇਂ ਕਿ ਸਿਨੇਮਾ ਹਾਲ, ਬੈਂਕਵੇਟ ਹਾਲ ਹਾਲੇ ਨਹੀਂ ਖੁੱਲ੍ਹਣਗੇ। ਰਾਜਨੀਤਿਕ ਤੇ ਸਮਾਜਿਕ ਸਮਾਰੋਹ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਕੂਲ, ਕਾਲਜ, ਸਪਾਅ, ਐਮਿਊਜਮੈਂਟ ਪਾਰਕ ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਰਹਿਣਗੀਆਂ‌।

- Advertisement -

ਦੱਸ ਦਈਏ ਕਿ ਕੋਰੋਨਾ ਵਾਇਰਸ ਸੰਕ੍ਰਮਣ ਦੇ ਫੈਲਦੇ ਹੀ ਰਾਜਧਾਨੀ ਦਿੱਲੀ ‘ਚ 20 ਅਪ੍ਰੈਲ ਤੋਂ ਲਾਕਡਾਊਨ ਲੱਗਾ ਸੀ। ਹਾਲਾਂਕਿ ਸਮੇਂ ਦੇ ਨਾਲ ਇਸ ’ਚ ਢਿੱਲ ਸਰਕਾਰ ਦੇ ਦੁਆਰਾ ਦਿੱਤੀ ਜਾ ਰਹੀ ਹੈ। ਲਾਕਡਾਊਨ ਦੇ ਕਾਰਨ ਦਿੱਲੀ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦਰ ‘ਚ ਤੇਜ਼ੀ ਨਾਲ ਕਮੀ ਆਈ ਹੈ। ਇਸ ਦੇ ਕਾਰਨ ਸਰਕਾਰ ਕਦਮ ਸੋਚ-ਸਮਝ ਕੇ ਰੱਖ ਰਹੀ ਹੈ। ਫਿਲਹਾਲ ਦਿੱਲੀ ‘ਚ ਸੰਕ੍ਰਮਣ ਦਰ 1 ਫੀਸਦੀ ਤੋਂ ਘੱਟ ਹੈ।

Share this Article
Leave a comment