ਸੰਗਰੂਰ ‘ਚ ਸਥਾਪਿਤ ਕੀਤੀ ਜਾਵੇ ਰੇਲਵੇ ਇੰਜੀਨੀਅਰ ਯੂਨੀਵਰਸਿਟੀ : ਮਾਨ

Global Team
2 Min Read

ਚੰਡੀਗੜ੍ਹ : ਚੰਡੀਗੜ੍ਹ ਵਿਖੇ ਅੱਜ ਉਤਰੀ ਰੇਲਵੇ ਦੀ ਮੀਟਿੰਗ ਹੋਈ । ਜਿਸ ‘ਚ ਰੇਲਵੇ ਬਾਰੇ ਜਰੂਰੀ ਨੁਕਤੇ ਵਿਚਾਰੇ ਗਏ। ਇਸ ਮੀਟਿੰਗ ‘ਚ ਵੱਖ ਵੱਖ ਸੂਬਿਆਂ ਦੇ ਲੋਕ ਸਭਾ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਜਿੱਥੇ ਸੰਗਰੂਰ ਦੀ ਗੱਲ ਕਰਦਿਆਂ ਉੱਥੇ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ ਤਾਂ ਉੱਥੇ ਹੀ ਹੋਰ ਸੂਬਿਆਂ ਲਈ ਵੀ ਅਵਾਜ਼ ਬੁਲੰਦ ਕੀਤੀ। ਇਸ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਜਰੀਏ ਜਾਣਕਾਰੀ ਦਿੱਤੀ ਗਈ ਹੈ।

https://fb.watch/gQAVHBlSMQ/

 

ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਰੇਲਵੇ ਡਿਪਾਰਟਮੈਂਟ ਵੱਲੌਂ ਉੱਤਰੀ ਰੇਲਵੇ ਦੀ ਇੱਕ ਮੀਟਿੰਗ ਚੰਡੀਗੜ੍ਹ ਵਿਖੇ ਰੱਖੀ ਗਈ ਜਿਥੇ ਕਿ ਸਾਰੇ ਉੱਤਰ ਇੰਡੀਆ ਦੇ ਮੈਂਬਰ ਪਾਰਲੀਮੈਂਟ ਨੂੰ ਅਪਣੇ ਇਲਾਕੇ ਦੀਆਂ ਰੇਲਵੇ ਨਾਲ ਸਬੰਧੀ ਕਮੀਆਂ ਅਤੇ ਮੁਸ਼ਕਲਾਂ ਨੂੰ ਸੁਣਿਆਂ ਗਿਆ। ਸੰਗਰੂਰ ਤੌਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਸੰਗਰੂਰ ਦੇ ਨਾਲ ਨਾਲ ਪੰਜਾਬ, ਜੰਮੂ ਕਸਮੀਰ, ਅਤੇ ਲੱਦਾਖ ਦੀਆਂ ਰੇਲ ਸਬੰਧੀ ਕਮੀਆਂ ਅਤੇ ਰੇਲਵੇ ਕਿਸ ਤਰਾਂ ਸਾਡੇ ਕਿਸਾਨਾਂ ਦੀ ਮਾਲੀ ਹਾਲਤ ਨੂੰ ਸੁਧਾਰ ਸਕਦਾ ਹੈ ਉਸ ਵਾਰੇ ਮੈਂ ਅੱਜ ਗੱਲਵਾਤ ਤੇ ਆਪਣਾ ਪੱਖ ਰੱਖਿਆ ਕਿ ਜੇਕਰ ਰੇਲਵੇ ਸਾਨੂੰ ਏ ਸੀ ਰੇਲ ਦੇ ਦਿੰਦਾ ਹੈ ਤਾਂ ਸਾਡਾ ਆਲੂ ਦਾ ਵੀਜ ਜੋ ਕਿ ਸਬ ਤੌਂ ਉਤਮ ਮੰਨਿਆਂ ਜਾਂਦਾ ਹੈ ਉਹ ਪੂਰੇ ਇੰਡੀਆ ਤੌਂ ਇਲਾਵਾ ਪਾਕਿਸਤਾਨ ਇਰਾਨ, ਇਰਾਕ ਤੱਕ ਭੇਜਿਆ ਜਾ ਸਕੇ ਜੋ ਕਿ ਅੱਜ ਆਪਣਾ ਆਲੂ ਦਾ ਬੀਜ ਹੋਲੈਂਡ ਤੌਂ ਮਗਵਾ ਰਹੇ ਹਨ। ਇੱਕ ਸਾਡੇ ਜਿਲ੍ਹੇ ਸੰਗਰੂਰ ਵਿਖੇ ਰੇਲਵੇ ਇੰਜੀਨੀਅਰ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਤਾਂ ਜੋ ਸਾਡੇ ਬੱਚੇ ਚੰਗੀ ਪੜਾਈ ਕਰਕੇ ਇਸ ਅਧੀਨ ਆਪਣੀ ਨੋਕਰੀ ਕਰ ਸਕਣ, ਨਾਲ ਹੀ ਮੈਂ ਦੱਸਣਾ ਚਾਹਿਆ ਕਿ ਕਿਸ ਤਰਾਂ ਜਦੌਂ ਸਾਡੇ ਬਹੁਤ ਸਾਰੇ ਵਿਦੇਸ਼ ਵੱਸਦੇ ਪੰਜਬੀ ਭਾਈਚਾਰੇ ਦੇ ਲੋਕ ਰੇਲਵੇ ਦੇ ਇਥੋ ਦੇ ਸਫਰ ਦੈ ਮਾੜਾ ਹੋਣ ਪ੍ਰਤੀ ਅਪਣਾ ਖਦਸ਼ਾ ਜਾਹਿਰ ਕਰਦੇ ਹਨ ਕਿਉਂਕਿ ਉਹਨਾਂ ਦੀ ਰੇਲ ਸੁਵਿਧਾਵਾਂ ਬਹੁਤ ਚੰਹਿਆਂ ਹਨ ਇਥੋਂ ਦੇ ਮੁਕਾਬਲੇ ਇਸ ਕਰਕੇ ਮੈਂ ਸੁਝਾਅ ਰੱਖਿਆ ਕਿ ਪੰਜਾਬ ਦੇ ਲੱਗਭਗ ਵੱਡੇ ਸਟੇਸਨ ਸਮਾਰਟ ਸਟੇਸਣ ਹੋਣੇ ਚਾਹੀਦੇ ਹਨ। ਇਸੇ ਤਰਾਂ ਹੀ ਜੇਕਰ ਬੋਰਡਰ ਪਾਰ ਟਰੇਡ ਪਾਕਿਸਤਾਨ ਨਾਲ ਖੋਲੀ ਜਾਵੇ ਤਾਂ ਰੇਲਵੇ ਉਸ ਵਿੱਚ ਇੱਕ ਅਹਿਮ ਭੁਮਿਕਾ ਨਿਵਾਵੇਗਾ ਕਿਉਂਕਿ ਹਰ ਇੱਕ ਚੀਜ ਆਪਣੇ ਪਹੀਆਂ ਸਹਾਰੇ ਹੀ ਅੱਗੇ ਤੌਂ ਅੱਗੇ ਜਾ ਸਕਦੀ ਹੈ।

- Advertisement -

 

Share this Article
Leave a comment