ਡੀਕੇ ਸ਼ਿਵਕੁਮਾਰ ਦੇ ਸਹੁੰ ਚੁੱਕ ਸਮਾਗਮ ‘ਚ ਰਾਹੁਲ ਗਾਂਧੀ ਹੋਣਗੇ ਸ਼ਾਮਿਲ

Global Team
2 Min Read

ਨਿਊਜ਼ ਡੈਸਕ: ਕਰਨਾਟਕ ਦੀ ਰਾਜਨੀਤੀ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਸੂਬੇ ਦੀ ਸੱਤਾ ਦੀ ਕਮਾਨ ਹੁਣ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ। ਮੁੱਖ ਮੰਤਰੀ ਸਿੱਧਰਮਈਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਡੀਕੇ ਸ਼ਿਵਕੁਮਾਰ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ।

ਡੀਕੇ ਸ਼ਿਵਕੁਮਾਰ 3 ਜੂਨ ਨੂੰ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ। ਬੈਂਗਲੁਰੂ ਵਿੱਚ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਰਾਹੁਲ ਗਾਂਧੀ ਡੀਕੇ ਸ਼ਿਵਕੁਮਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਾਮਿਲ ਹੋਣਗੇ।

ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਅਗਲੇ ਮਿਸ਼ਨ ਲਈ ਰਵਾਨਾ ਹੋਣਗੇ। ਉਹ 4 ਅਤੇ 5 ਜੂਨ ਨੂੰ ਉੱਤਰਾਖੰਡ ਦੇ ਦੋ ਦਿਨਾਂ ਦੌਰੇ ‘ਤੇ ਹੋਣਗੇ। ਰਾਹੁਲ ਗਾਂਧੀ 4 ਜੂਨ ਨੂੰ ਉੱਤਰਾਖੰਡ ਦੇ ਅਲਮੋੜਾ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਪੌੜੀ ਜਾਣਗੇ, ਜਿੱਥੇ ਉਹ ਸਾਬਕਾ ਫੌਜੀਆਂ ਨਾਲ ਗੱਲਬਾਤ ਕਰਨਗੇ। 5 ਜੂਨ ਨੂੰ ਰਾਹੁਲ ਗਾਂਧੀ ਦੇਹਰਾਦੂਨ ਅਤੇ ਮਸੂਰੀ ‘ਚ ਕਾਂਗਰਸ ਨੇਤਾਵਾਂ ਅਤੇ ਜ਼ਮੀਨੀ ਵਰਕਰਾਂ ਨਾਲ ਗੱਲਬਾਤ ਕਰਨਗੇ।

ਕਰਨਾਟਕ ‘ਚ ਲੀਡਰਸ਼ਿਪ ਦੇ ਫੇਰਬਦਲ ‘ਤੇ ਕਾਂਗਰਸ ਹਾਈਕਮਾਂਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਡੀਕੇ ਸ਼ਿਵਕੁਮਾਰ ਬੇਸ਼ੱਕ ਸੁੱਖ ਦਾ ਸਾਹ ਲੈ ਰਹੇ ਹਨ ਪਰ ਮੰਤਰੀ ਮੰਡਲ ਨੂੰ ਲੈ ਕੇ ਮਾਮਲਾ ਅਟਕਿਆ ਹੋਇਆ ਹੈ। ਕਰਨਾਟਕ ਦੇ ਅਗਲੇ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨਵੀਂ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਅੱਜ ਦਿੱਲੀ ਪਹੁੰਚ ਗਏ ਹਨ। ਹਾਲਾਂਕਿ ਉਨ੍ਹਾਂ ਦੀ ਵਾਪਸੀ ਦਾ ਪ੍ਰੋਗਰਾਮ ਅਜੇ ਤੈਅ ਨਹੀਂ ਹੋਇਆ ਹੈ।

Share This Article
Leave a Comment