ਖੇਤੀ ਕਾਨੂੰਨਾਂ ‘ਤੇ ਰਾਹੁਲ ਗਾਂਧੀ ਵੱਲੋਂ ‘ਖੇਤੀ ਕਾ ਖ਼ੂਨ ਤੀਨ ਕਾਲੇ ਕਾਨੂੰਨ’ ਕਿਤਾਬਚਾ ਜਾਰੀ

TeamGlobalPunjab
1 Min Read

ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ‘ਤੇ ‘ਖੇਤੀ ਕਾ ਖ਼ੂਨ ਤੀਨ ਕਾਲੇ ਕਾਨੂੰਨ’ ਕਿਤਾਬਚਾ ਜਾਰੀ ਕੀਤੀ, ਜਿਸ ‘ਚ ਕਿਸਾਨਾਂ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰੈਸ ਵਾਰਤਾ ਦੌਰਾਨ ਮੀਡੀਆ ਸਾਹਮਣੇ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਖੇਤੀ ਖੇਤਰ ਨੂੰ ਬਰਬਾਦ ਕਰਨ ਲਈ ਬਣਾਏ ਗਏ ਹਨ।

ਉਨ੍ਹਾਂ ਕਿਹਾ, ‘ਹਰੇਕ ਇੰਡਸਟਰੀ ‘ਚ ਚਾਰ-ਪੰਜ ਲੋਕਾਂ ਦਾ ਏਕਾਧਿਕਾਰ ਵਧ ਰਿਹਾ ਹੈ, ਮਤਲਬ ਇਸ ਦੇਸ਼ ਦੇ ਚਾਰ-ਪੰਜ ਨਵੇਂ ਮਾਲਕ ਹਨ। ਅੱਜ ਤਕ ਖੇਤੀ ‘ਚ ਏਕਾਧਿਕਾਰ ਨਹੀਂ ਹੋਇਆ। ਨਰਿੰਦਰ ਮੋਦੀ ਚਾਰ-ਪੰਜ ਲੋਕਾਂ ਦੇ ਹੱਥਾਂ ‘ਚ ਖੇਤੀ ਦਾ ਪੂਰਾ ਢਾਂਚਾ ਦੇ ਰਹੇ ਹਨ।’

ਰਾਹੁਲ ਗਾਂਧੀ ਨੇ ਕਿਹਾ, ਅੱਜ ਦੇਸ਼ ਵਿੱਚ ਤ੍ਰਾਸਦੀ ਸਾਹਮਣੇ ਆ ਰਹੀ ਹੈ। ਸਰਕਾਰ ਦੇਸ਼ ਦੀਆਂ ਪਰੇਸ਼ਾਨੀਆਂ ਅਤੇ ਗ਼ਲਤ ਸੂਚਨਾ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦੀ ਹੈ। ਮੈਂ ਇਕੱਲੇ ਕਿਸਾਨਾਂ ਦੇ ਲਈ ਬੋਲਣ ਵਾਲਾ ਨਹੀਂ ਹਾਂ ਕਿਉਂਕਿ ਇਹ ਤ੍ਰਾਸਦੀ ਦਾ ਹਿੱਸਾ ਹੈ। ਇਹ ਨੌਜਵਾਨਾਂ ਲਈ ਮਹੱਤਵਪੂਰਨ ਹੈ, ਇਹ ਵਰਤਮਾਨ ਵਿੱਚ ਹੀ ਨਹੀਂ ਸਗੋਂ ਤੁਹਾਡੇ ਭਵਿੱਖ ਲਈ ਹੈ।

Share this Article
Leave a comment