ਪ੍ਰਧਾਨ ਮੰਤਰੀ ਦੀ ਨੌਟੰਕੀ ਦੇਸ਼ ਅੰਦਰ ਕੋਰੋਨਾ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ : ਰਾਹੁਲ ਗਾਂਧੀ

TeamGlobalPunjab
3 Min Read

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ । ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਕਾਰਨ ਵਿਗੜੀ ਸਥਿਤੀ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਦੀ ਨੌਟੰਕੀ ਜ਼ਿਮੇਵਾਰ ਹੈ।

ਰਾਹੁਲ ਨੇ ਕਿਹਾ, “ਉਹ ਕੋਰੋਨਾ ਨੂੰ ਸਮਝ ਹੀ ਨਹੀਂ ਸਕੇ । ਦੇਸ਼ ਵਿਚ ਜਿਹੜੀ ਡੇਥ ਰੇਟ ਦੱਸੀ ਗਈ ਹੈ ਉਹ ਵੀ ਝੂਠ ਹੈ। ਸਰਕਾਰ ਨੂੰ ਸੱਚ ਦੱਸਣਾ ਚਾਹੀਦਾ ਹੈ।”

ਰਾਹੁਲ ਨੇ ਕਿਹਾ, ‘ਸਰਕਾਰ ਸਮਝ ਨਹੀਂ ਰਹੀ ਕਿ ਇਹ ਕਿਸ ਨਾਲ ਮੁਕਾਬਲਾ ਕਰ ਰਹੀ ਹੈ। ਇਸ ਵਾਇਰਸ ਦੇ ਪਰਿਵਰਤਨ ਦੇ ਜ਼ੋਖਮ ਨੂੰ ਸਮਝਣਾ ਚਾਹੀਦਾ ਹੈ । ਤੁਸੀਂ ਪੂਰੇ ਗ੍ਰਹਿ ਨੂੰ ਖ਼ਤਰੇ ਵਿਚ ਪਾ ਰਹੇ ਹੋ । ਕਿਉਂਕਿ ਤੁਸੀਂ ਵਾਇਰਸ ਨੂੰ 97% ਆਬਾਦੀ ‘ਤੇ ਹਮਲਾ ਕਰਨ ਦੇ ਰਹੇ ਹੋ ਅਤੇ ਸਿਰਫ 3% ਲੋਕਾਂ ਨੂੰ ਹੀ ਵੈਕਸੀਨਨ ਦਿੱਤੀ ਜਾ ਸਕੀ ਹੈ।’

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਹੁਲ ਨੂੰ ਪੁੱਛਿਆ ਗਿਆ ਕਿ ਕੀ ਕਾਂਗਰਸ ਸ਼ਾਸਿਤ ਰਾਜਾਂ ਵਿੱਚ ਕੋਰੋਨਾ ਤੋਂ ਹੋਈਆਂ ਮੌਤਾਂ ਦੇ ਗਲਤ ਅੰਕੜੇ ਸਾਹਮਣੇ ਆਏ ਹਨ?

ਇਸ ਦਾ ਜਵਾਬ ਦਿੰਦਿਆਂ ਰਾਹੁਲ ਨੇ ਜਵਾਬ ਦਿੱਤਾ, ‘ਮੈਂ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਝੂਠ ਬੋਲਣ ਨਾਲ ੳਨ੍ਹਾਂ ਹੀ ਨੁਕਸਾਨ ਹੋਏਗਾ। ਮੌਤਾਂ ਦੇ ਅਸਲ ਅੰਕੜੇ ਪਰੇਸ਼ਾਨ ਕਰ ਸਕਦੇ ਹਨ, ਪਰ ਸਾਨੂੰ ਸੱਚ ਦੱਸਣਾ ਚਾਹੀਦਾ ਹੈ। ‘

ਰਾਹੁਲ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ। ਪਰ ਮੋਦੀ ਸਰਕਾਰ ਦੇ ਅਪਰਾਧਿਕ ਮਾੜੇ ਪ੍ਰਬੰਧਾਂ ਅਤੇ ਵੈਕਸੀਨ ਦੀ ਗੜਬੜੀ ਨੇ ਆਮ ਭਾਰਤੀਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਝੂਠ, ਧੁੰਦਲੇ ਦ੍ਰਿਸ਼ ਅਤੇ ਅਯੋਗ ਸਰਕਾਰ ਦੇ ਦਿਖਾਵੇ ਤੋਂ ਅੱਗੇ ਵਧੀਏ।

ਇਸ ਦੌਰਾਨ ਰਾਹੁਲ ਗਾਂਧੀ ਨੇ ਵੈਕਸੀਨੇਸ਼ਨ ਬਾਰੇ ਵੀ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੀ ਵੈਕਸੀਨੇਸ਼ਨ ਪਲਾਨਿੰਗ ਫੇਲ ਸਾਬਤ ਹੋਈ ।

ਰਾਹੁਲ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ 4 ਤਰੀਕੇ -ਟੈਸਟਿੰਗ, ਟ੍ਰੈਕਿੰਗ, ਟਰੀਟਮੈਂਟ ਅਤੇ ਟੀਕਾਕਰਨ ਜ਼ਰੁਰੀ ਹੈ। ਕਿਸੇ ਵੀ ਸਰਕਾਰ ਲਈ 70-80% ਲੋਕਾਂ ਨੂੰ ਟੀਕਾ ਲਗਵਾਉਣਾ ਸਹੀ ਗੱਲ ਹੁੰਦੀ।

ਰਾਹੁਲ ਗਾਂਧੀ ਨੇ ਕਿਹਾ ਕਿ ਵੈਕਸੀਨ ਆਰਡਰ ਵਿੱਚ ਨਾਕਾਮੀ ਮਾਫੀ ਦੇ ਕਾਬਲ ਨਹੀਂ ।

ਰਾਹੁਲ ਨੇ ਕਿਹਾ ਕਿ ਦੂਜੇ ਦੇਸ਼ਾਂ ਨੇ ਮਈ 2020 ਵਿਚ ਟੀਕੇ ਦੀ ਖਰੀਦ ਲਈ ਆਰਡਰ ਦੇਣਾ ਸ਼ੁਰੂ ਕਰ ਦਿੱਤਾ ਸੀ। ਪਰ ਮੋਦੀ ਸਰਕਾਰ ਨੇ ਭਾਰਤ ਨੂੰ ਅਸਫਲ ਕਰ ਦਿੱਤਾ ਹੈ। ਸਰਕਾਰ ਨੇ ਜਨਵਰੀ 2021 ਵਿਚ ਟੀਕੇ ਦਾ ਪਹਿਲਾ ਆਰਡਰ ਦਿੱਤਾ । ਜਨਤਕ ਜਾਣਕਾਰੀ ਦੇ ਅਨੁਸਾਰ, ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਹੁਣ ਤੱਕ 140 ਕਰੋੜ ਦੀ ਆਬਾਦੀ ਅਤੇ 18 ਸਾਲ ਤੋਂ ਵੱਧ ਉਮਰ ਦੇ 94.50 ਕਰੋੜ ਲੋਕਾਂ ਲਈ ਸਿਰਫ 39 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਹੈ। ਪ੍ਰਮੁੱਖ ਦੇਸ਼ਾਂ ਵਿਚੋਂ, ਭਾਰਤ ਵਿਚ ਪ੍ਰਤੀ ਵਿਅਕਤੀ ਖੁਰਾਕ ਦੀ ਖਰੀਦ ਦਰ ਸਭ ਤੋਂ ਘੱਟ ਹੈ।

Share this Article
Leave a comment