Home / News / ਇਟਲੀ: 25 ਬੱਚਿਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਡਰਾਇਵਰ ਨੇ ਸਾਰਿਆਂ ਬੱਚਿਆਂ ਦੀ ਬਚਾਈ ਜਾਨ

ਇਟਲੀ: 25 ਬੱਚਿਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਡਰਾਇਵਰ ਨੇ ਸਾਰਿਆਂ ਬੱਚਿਆਂ ਦੀ ਬਚਾਈ ਜਾਨ

ਮਿਲਾਨ: ਇਟਲੀ ਦੇ ਸ਼ਹਿਰ ਵਾਰੇਨਾ ਵਿਖੇ 25 ਬੱਚਿਆਂ ਨਾਲ ਭਰੀ ਬੱਸ ਨੂੰ ਸਟੇਟ ਰੋਡ 36 ਦੇ ਨਾਲ ਲੇਕੋ ਅਤੇ ਵੈਲਟੇਲੀਨਾ ਨਾਲ ਜੋੜਨ ਵਾਲੀ ਇੱਕ ਸੁਰੰਗ ਦੇ ਅੰਦਰ ਅੱਗ ਲੱਗ ਗਈ।   ਬੱਸ, ਜੋ ਕਿ 14 ਤੋਂ 16 ਸਾਲ ਦੇ ਵਿਚਕਾਰ ਦੇ ਬੱਚਿਆਂ ਨੂੰ ਸਮਰ ਕੈਂਪ ਲਿਜਾ ਰਹੀ ਸੀ।ਡਰਾਇਵਰ ਸਾਰੇ ਬੱਚਿਆਂ ਨੂੰ ਹੇਠਾਂ ਉਤਾਰ ਕੇ ਬਚਾਉਣ ਵਿੱਚ ਕਾਮਯਾਬ ਹੋ ਗਿਆ ਹਾਲਾਂਕਿ ਬਾਅਦ ‘ਚ ਅੱਗ ਦੀਆਂ ਲਾਟਾਂ ਨਾਲ ਬੱਸ ਸੜ ਕੇ ਸੁਆਹ ਹੋ ਗਈ। ਸੱਤ ਬੱਚਿਆਂ ਨੂੰ ਧੂੰਏਂ ਦੇ ਸਾਹ ਲੈਣ ਲਈ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ।

ਲੋਂਬਾਰਡੀ ਖੇਤਰ ਦੇ ਪ੍ਰਧਾਨ, ਐਟੀਲਿਓ ਫੋਂਟਾਨਾ ਨੇ ਬਾਅਦ ਵਿੱਚ ਬੱਚਿਆਂ ਨੂੰ ਬੱਸ ਵਿੱਚੋਂ ਕੱਡਣ ਅਤੇ ਪ੍ਰਬੰਧਨ ਕਰਨ ਲਈ ਡਰਾਈਵਰ ਦੀ ਤਤਕਾਲ ਸੋਚ ਦੀ ਪ੍ਰਸ਼ੰਸਾ ਕੀਤੀ।ਡਰਾਇਵਰ ਨੂੰ ਅਹਿਸਾਸ ਹੋਇਆ ਕਿ ਸੁਰੰਗ ਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉਥੇ ਕੁਝ ਗਲਤ ਵਾਪਰ ਰਿਹਾ ਸੀ, ਜਿਸ ਕਰਕੇ ਉਸ ਨੇ ਇਕਦਮ ਬੱਸ ਨੂੰ ਰੋਕਿਆ ਅਤੇ ਬੱਚਿਆਂ ਨੂੰ ਉਤਰਨ ਲਈ ਕਿਹਾ। ਦੇਖਦੇ ਦੇਖਦੇ ਹੀ ਬੱਸ ਨੂੰ ਲੱਗੀ ਅੱਗ ਭੜਕ ਗਈ ਅਤੇ ਬੱਸ ਸੜ੍ਹ ਕੇ ਸੁਆਹ ਹੋ ਗਈ। ਇਸ ਬਾਰੇ ਪੁਲਿਸ ਨੇ ਕਿਹਾ ਕਿ ਡਰਾਇਵਰ ਵੱਲੋਂ ਸੂਝਬੂਝ ਨਾਲ ਕੀਤੀ ਤੁਰੰਤ ਕਾਰਵਾਈ ਕਾਰਨ ਇਕ ਵੱਡਾ ਦੁਖਾਂਤ ਵਾਪਰਨੋਂ ਟਲ ਗਿਆ।ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਪੰਜ ਟੀਮਾਂ ਨੇ ਬੱਸ ਨੂੰ ਲੱਗੀ ਅੱਗ ਨੂੰ ਬੁਝਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

Check Also

ਅਖਿਲੇਸ਼ ਯਾਦਵ ਮੈਨਪੁਰੀ ਦੀ ਕਰਹਾਲ ਸੀਟ ਤੋਂ ਲੜ ਸਕਦੇ ਹਨ ਚੋਣ

ਲਖਨਊ: ਯੂਪੀ ਵਿਧਾਨ ਸਭਾ ਚੋਣ 2022 ਵਿੱਚ ਜਿਵੇਂ-ਜਿਵੇਂ ਪਹਿਲੇ ਪੜਾਅ ਦੀ ਵੋਟਿੰਗ ਦੀ ਤਰੀਕ ਨੇੜੇ …

Leave a Reply

Your email address will not be published. Required fields are marked *