ਰਾਹੁਲ ਗਾਂਧੀ ਨੇ ਘੇਰੀ ਕੇਂਦਰ ਸਰਕਾਰ, ਬੈਂਕ ਮੁਲਾਜ਼ਮਾਂ ਨੂੰ ਦਿੱਤਾ ਸਮਰਥਨ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਹਰ ਦਿਨ ਨਵੇਂ ਮਸਲੇ ‘ਤੇ ਵਿਰੋਧ ਹੋ ਰਿਹਾ ਹੈ। ਲਗਾਤਾਰ ਵਿਰੋਧੀ ਪਾਰਟੀਆਂ ਇਸ ਤੇ ਪ੍ਰਤੀਕਿਰਿਆ ਦੇ ਰਹੀਆਂ ਹਨ। ਹਾਲ ਹੀ ‘ਚ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਈਡੀਬੀਆਈ ਬੈਂਕ ਅਤੇ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦਾ ਪ੍ਰਸਤਾਵ ਦਿੱਤਾ, ਜਿਸ ਦਾ ਬੈਂਕ ਯੂਨੀਅਨਾਂ ਵਿਰੋਧ ਕਰ ਰਹੀਆਂ ਹਨ। ਬੈਂਕਾਂ ਦੇ ਨਿੱਜੀਕਰਨ ਵਿਰੁੱਧ ਕਰਮਚਾਰੀ ਸੰਗਠਨਾਂ ਦੀ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਹੈ।ਇਹ ਹੜਤਾਲ ਪਿਛਲੇ ਸੋਮਵਾਰ ਤੋਂ ਸ਼ੁਰੂ ਹੋਈ ਸੀ ਅਤੇ ਮੰਗਲਵਾਰ ਨੂੰ ਵੀ ਦੇਸ਼ ਭਰ ਵਿੱਚ ਜਾਰੀ ਰਹੀ। ਇਸ ਮਸਲੇ ਤੇ ਹੁਣ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਟਵੀਟ ਵਿੱਚ ਕੇਂਦਰ ਸਰਕਾਰ ਦਾ ਘਿਰਾਓ ਕੀਤਾ ਹੈ। ਆਪਣੇ ਟਵੀਟ ਵਿੱਚ ਰਾਹੁਲ ਨੇ ਲਿਖਿਆ, ‘ਸਰਕਾਰ ਲਾਭ ਦਾ ਨਿੱਜੀਕਰਨ ਕਰ ਰਹੀ ਹੈ ਅਤੇ ਘਾਟੇ ਦਾ ਰਾਸ਼ਟਰੀਕਰਨ ਕਰ ਰਹੀ ਹੈ। ਪੀਐਸਬੀ ਨੂੰ ਮੋਦੀਕਰੋਨੀ ਨੂੰ ਵੇਚਣਾ ਭਾਰਤ ਦੀ ਵਿੱਤੀ ਸੁਰੱਖਿਆ ਨਾਲ ਸਮਝੌਤਾ ਕਰਨਾ ਹੈ. ਮੈਂ ਇਸ ਮੁੱਦੇ ‘ਤੇ ਬੈਂਕ ਕਰਮਚਾਰੀਆਂ ਦੇ ਨਾਲ ਹਾਂ.” ਜਿਕਰ ਏ ਖਾਸ ਹੈ ਕਿ ਰਾਹੁਲ ਗਾਂਧੀ ਨੇ ਐਤਵਾਰ ਨੂੰ ਵੀ ਇੱਕ ਟਵੀਟ ਜ਼ਰੀਏ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।

ਉਨ੍ਹਾਂ ਨੇ ਐਤਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਕੇਂਦਰ ਸਰਕਾਰ ਨੇ ਦੋਵੇਂ ਹੱਥਾਂ ਨਾਲ ਦਿਨ ਦਿਹਾੜੇ ਲੁੱਟ ਕੀਤੀ – 1. ਗੈਸ-ਡੀਜ਼ਲ-ਪੈਟਰੋਲ ਉੱਤੇ ਜ਼ਬਰਦਸਤ ਟੈਕਸ ਵਸੂਲੀ”। 2. ਮਿੱਤਰਾ ਨੂੰ PSU-PSB ਵੇਚ ਕੇ ਜਨਤਾ ਨਾ ਹਿੱਸੇਦਾਰ, ਰੁਜ਼ਗਾਰ ਅਤੇ ਸਹੂਲਤਾਂ ਖੋਹਣਾ. ਪ੍ਰਧਾਨ ਮੰਤਰੀ ਦਾ ਇਕ ਹੀ ਕਾਇਦਾ, ਦੇਸ਼ ਫ਼ੂਕ ਕੇ ਦੋਸਤਾਂ ਦਾ ਫਾਇਦਾ। ‘

Share this Article
Leave a comment