ਦੋ ਸਿੱਖ ਵਕੀਲਾਂ ਦੀ ਜੱਜ ਵਜੋਂ ਨਿਯੁਕਤੀ ਕਿਉਂ ਨਹੀਂ?

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਸੁਪਰੀਮ ਕੋਰਟ ਵੱਲੋਂ ਦੋ ਸਿੱਖ ਸੀਨੀਅਰ ਐਡਵੋਕੇਟਸ ਦੀ ਹਾਈ ਕੋਰਟ ਦੇ ਜੱਜ ਨਿਯੁਕਤ ਕਰਨ ਬਾਰੇ ਕੌਲਿਜੀਅਮ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾਂ ਕਰਨ ਬਾਰੇ ਕੇਂਦਰ ਨੂੰ ਸਵਾਲ ਕੀਤੇ ਗਏ ਹਨ। ਕੁਲ ਪੰਜ ਨਾਮ ਸਨ ਜਿਹੜੇ ਦੋ ਛੱਡੇ ਗਏ ਹਨ ਉਹ ਸੀਨੀਅਰ ਵਕੀਲ ਹਰਮੀਤ ਸਿੰਘ ਗਰੇਵਾਲ ਹਨ ਅਤੇ ਦੂਜੇ ਦੀਪਿੰਦਰ ਸਿੰਘ ਨਲਵਾ ਹਨ।ਕੇਂਦਰ ਨੂੰ ਪੁੱਛਿਆ ਗਿਆ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਸਤਾਰਾਂ ਅਕਤੂਬਰ ਨੂੰ ਪੰਜ ਨਾਂਵਾਂ ਦੀ ਸਿਫਾਰਸ਼ ਕੀਤੀ ਸੀ। ਇਸੇ ਤਰ੍ਹਾਂ ਗਿਆਰਾ ਜੱਜਾਂ ਦੇ ਨਾਵਾਂ ਦੇ ਤਬਾਦਲਿਆਂ ਦੀ ਸਿਫਾਰਸ਼ ਕੀਤੀ ਸੀ ਪਰ ਕੁਝ ਨਾਵਾਂ ਨੂੰ ਅਜੇ ਤੱਕ ਪ੍ਰਵਾਨਗੀ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੋਣਵੇਂ ਤਬਾਦਲੇ ਨਾਂ ਕਰੋ ਕਿਉਂ ਜੋ ਇਸ ਦਾ ਅਸਰ ਪੈਂਦਾ ਹੈ। ਚੋਣਵੇਂ ਕੰਮ ਕਰਨ ਬਾਰੇ ਵੀ ਮਾਣਯੋਗ ਸੁਪਰੀਮ ਕੋਰਟ ਦੇ ਬੈਂਚ ਨੇ ਸਖਤ ਟਿੱਪਣੀਆਂ ਕੀਤੀਆਂ ਹਨ। ਇਸ ਨੀਤੀ ਨਾਲ ਕਈ ਜੱਜਾਂ ਦੀ ਸੀਨੀਆਰਿਟੀ ਉੱਪਰ ਅਸਰ ਪੈਂਦਾ ਹੈ। ਸੁਪਰੀਮ ਕੋਰਟ ਵਲੋਂ ਨਿਯੁਕਤੀ ਮਾਮਲਿਆਂ ਵਿਚ ਦੇਰੀ ਬਾਰੇ ਪਾਈਆਂ ਪਟੀਸ਼ਨਾਂ ਉੱਪਰ ਸੁਣਵਾਈ ਹੋ ਰਹੀ ਹੈ। ਕੇਂਦਰ ਨੇ ਅਦਾਲਤ ਵਿੱਚ ਕਿਹਾ ਹੈ ਕਿ ਹੋਰ ਕੁਝ ਦਿਨ ਤੱਕ ਤਸਵੀਰ ਸਾਫ ਹੋ ਜਾਵੇਗੀ।

ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਮਾਮਲੇ ਵਿੱਚ ਦਖਲ ਦੇ ਕੇ ਜੱਜਾਂ ਦੀ ਨਿਯੁਕਤੀ ਦਾ ਮਾਮਲਾ ਸਹੀ ਕਰਵਾਉਣ। ਅਜਿਹਾ ਵਤੀਰਾ ਘੱਟ ਗਿਣਤੀਆਂ ਨਾਲ ਵਿਤਕਰਾ ਹੈ। ਪਹਿਲਾਂ ਵੀ ਵਿਤਕਰੇ ਹੋਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਮੰਗ ਕੀਤੀ ਹੈ ਕਿ ਦੋ ਸਿੱਖ ਵਕੀਲ਼ਾਂ ਦੀ ਜੱਜ ਵਜੋਂ ਸੁਪਰੀਮ ਦੀ ਸਿਫਾਰਸ਼ ਨੂੰ ਲਾਗੂ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਇਸ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਕਿ ਬੰਗਲੌਰ ਦੀ ਵਕੀਲਾਂ ਦੀ ਜਥੇਬੰਦੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾ ਕੇ ਇਹ ਮਾਮਲਾ ਉਠਾਇਆ ਹੈ ਜਿਸ ਦਾ ਚੰਗਾ ਸੁਨੇਹਾ ਗਿਆ ਹੈ।

ਇਸੇ ਦੌਰਾਨ ਇਕ ਵੱਖਰੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਇਸ ਮਾਮਲੇ ਵਿਚ ਰਣਨੀਤੀ ਤਿਆਰ ਕਰਨ ਕਈ 25 ਨਵੰਬਰ ਨੂੰ ਚੰਡੀਗੜ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ! ਸ਼੍ਰੋਮਣੀ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸੰਗੀਨ ਦੋਸ਼ਾਂ ਦੇ ਬਾਵਜੂਦ ਅੱਠਵੀਂ ਬਾਰ ਪੈਰੋਲ ਦਿੱਤੀ ਗਈ ਹੈ ਪਰ ਬੰਦੀ ਸਿੰਘਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

- Advertisement -

Share this Article
Leave a comment