Home / ਓਪੀਨੀਅਨ / ਜੇ.ਬੀ.ਐਸ.ਹਾਲਡੇਨ – ਮੈਡੀਕਲ ਖੋਜ ਲਈ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲਾ ਵਿਗਿਆਨੀ

ਜੇ.ਬੀ.ਐਸ.ਹਾਲਡੇਨ – ਮੈਡੀਕਲ ਖੋਜ ਲਈ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲਾ ਵਿਗਿਆਨੀ

-ਅਵਤਾਰ ਸਿੰਘ

ਆਮ ਤੌਰ ‘ਤੇ ਸਾਡੇ ਬਹੁਤ ਸਾਰੇ ਵਿਗਿਆਨੀ ਇੰਗਲੈਂਡ, ਅਮਰੀਕਾ ਜਾ ਕੇ ਵੱਸ ਜਾਂਦੇ ਹਨ। ਜੇ.ਬੀ.ਐਸ.ਹਾਲਡੇਨ ਜਿਸ ਦਾ ਜਨਮ ਔਕਸਫੋਰਡ ਇੰਗਲੈਂਡ ਵਿੱਚ 5 ਨਵੰਬਰ 1892 ਨੂੰ ਹੋਇਆ। ਇਹ ਅਜਿਹਾ ਵਿਗਿਆਨੀ ਸੀ ਜੋ ਇੰਗਲੈਂਡ ਛੱਡ ਕੇ ਭਾਰਤ ਵਿੱਚ ਆ ਗਿਆ।

ਉਸਦੀ ਸ਼ਾਦੀ ਹੇਲੇਨ ਸਪਰਵੇ ਨਾਲ ਹੋਈ। 1957 ਵਿੱਚ ਇੰਗਲੈਂਡ ਤੇ ਫਰਾਂਸ ਵੱਲੋਂ ਸਵੇਜ਼ ਨਹਿਰ ਦੇ ਮਸਲੇ ‘ਤੇ ਮਿਸਰ ਉਪਰ ਕੀਤੇ ਹਮਲੇ ਦਾ ਵਿਰੋਧ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਕਾਰਨ ਭਾਰਤ ਆ ਗਿਆ। ਉਸਦੀ ਵਧੇਰੇ ਮਸ਼ਹੂਰੀ ਇਸ ਨਾਲ ਹੋਈ ਕਿ ਜੋ ਪ੍ਰਯੋਗ ਹੋਰ ਵਿਗਿਆਨੀ ਜੀਵ ਜੰਤੂਆਂ ਉਪਰ ਕਰਦੇ ਸਨ, ਉਹ ਆਪਣੇ ਸਰੀਰ ਉਪਰ ਕਰਦਾ ਸੀ।

ਅਸਲ ਵਿੱਚ ਸਰੀਰਕ ਕਿਰਿਆਵਾਂ ਨੂੰ ਸਮਝਣ ਲਈ ਜੀਵ ਜੰਤੂਆਂ ਨੂੰ ਕਸ਼ਟ ਪਹੁੰਚਾਉਣ ਦੇ ਵਿਰੁੱਧ ਸੀ। ਉਸਦਾ ਕਹਿਣਾ ਸੀ ਜੇ ਮਨੁੱਖ ਨੇ ਆਪਣੇ ਲਾਭ ਲਈ ਖੋਜ ਕਰਨੀ ਹੈ ਤਾਂ ਉਸਦੇ ਪ੍ਰਯੋਗਾਂ ਦਾ ਕਸ਼ਟ ਵੀ ਖੁਦ ਦੇ ਸਰੀਰ ਉਪਰ ਹੰਡਾਉਣਾ ਚਾਹੀਦਾ ਹੈ।

ਕਾਰਬਨ ਡਾਈਕਸਾਈਡ ਦੀ ਜਿਆਦਾ ਮਾਤਰਾ ਵਾਲੀ ਹਵਾ ਵਿੱਚ ਸਾਹ ਲੈਣ ਨਾਲ ਸਰੀਰ ਉਪਰ ਕੀ ਪ੍ਰਭਾਵ ਪੈਂਦਾ ਹੈ, ਉਹ ਖੁਦ ਉਸ ਹਵਾ ਵਿੱਚ ਸਾਹ ਲੈਂਦਾ ਰਿਹਾ, ਖੂਨ ਵਿੱਚ ਲੂਣ ਦਾ ਤੇਜਾਬ ਦਾ ਅਸਰ ਵੇਖਣ ਲਈ ਖੂਨ ਵਿਚ ਟੀਕੇ ਰਾਂਹੀ ਤੇਜਾਬ ਦੀ ਖਾਸ ਮਾਤਰਾ ਮਿਕਸ ਕਰਕੇ ਵੇਖੀ।

ਸਨ ਸਟਰੋਕ ਜਾਨਣ ਲਈ ਕਈ ਘੰਟੇ ਧੁੱਪ ਵਿੱਚ ਖੜਾ ਰਿਹਾ, ਹੋਰ ਬਹੁਤ ਖਤਰਨਾਕ ਤਜਰਬੇ ਆਪਣੇ ਸਰੀਰ ਉਪਰ ਕਰਦਾ ਰਿਹਾ। ਕਈ ਵਾਰ ਬੇਹੋਸ਼ ਵੀ ਹੋਇਆ।

ਉਸਨੇ 1930 ਵਿੱਚ ਆਪਣੇ ਆਪ ਨੂੰ ਮਾਰਕਸਵਾਦੀ ਐਲਾਨ ਦਿੱਤਾ। ਪੂੰਜੀਵਾਦ ਦੇ ਵਿਰੋਧ ਲਈ ਕਮਿਊਨਿਸਟ ਪਾਰਟੀ ਦਾ ਰੂਸ ਜਾ ਕੇ ਮੈਂਬਰ ਬਣ ਗਿਆ।ਅੱਠ ਸਾਲ ਬਾਅਦ ਰੂਸੀ ਜੀਵ ਵਿਗਿਆਨੀ ਲਾਈਸੈਂਕੋ ਦੇ ਕੰਮ ਢੰਗ ਨੂੰ ਵੇਖ ਕੇ ਪਾਰਟੀ ਛੱਡ ਕੇ ਭਾਰਤ ਆ ਗਿਆ।

ਬਾਗੀ ਸੁਭਾਅ ਕਰਕੇ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਵਿੱਚ ਅਰਥ ਸ਼ਾਸਤਰੀ ਪੀ ਸੀ ਮਹਾਂਲੋਨੋਵੀਸ ਨਾਲ ਕੰਮ ਨਾ ਕਰਨ ਕਰਕੇ ਅਸਤੀਫਾ ਦੇ ਦਿੱਤਾ।

ਆਖਰ ਬੀਜੂ ਪਟਨਾਇਕ ਦੇ ਸੱਦੇ ‘ਤੇ ਭੁਵਨੇਸ਼ਵਰ ਵਿਖੇ ਉਸਨੇ ਜੈਨੇਟਿਕਸ ਐਂਡ ਬਾਇਉਮੀਟਰੀ ਲੈਬਾਰਟਰੀ ਕਾਇਮ ਕੀਤੀ। ਆਪਣੀ ਮੌਤ ਦੇ ਸਮੇਂ 1 ਦਸੰਬਰ 1964 ਤੱਕ ਇਥੇ ਕੰਮ ਕਰਦਾ ਰਿਹਾ ਹੈ। ਅੰਤਮ ਸਮੇਂ ਉਸਨੇ ‘ਕੈਂਸਰ ਇਜ਼ ਏ ਫਨੀ ਥਿੰਗ’ ਕਵਿਤਾ ਲਿਖੀ ਤੇ ਆਪਣਾ ਮ੍ਰਿਤਕ ਸਰੀਰ ਕਾਕੀਨਾਡਾ ਨੂੰ ਭੇਜਣ ਦਾ ਫੈਸਲਾ ਕੀਤਾ। ਉਸਨੇ ਵਸੀਅਤ ਵਿਚ ਲਿਖਿਆ, ਮੇਰੇ ਪੂਰੇ ਜੀਵਨ ਦੌਰਾਨ ਮੈਂ ਆਪਣੇ ਸਰੀਰ ਦਾ ਇਸਤੇਮਾਲ ਦੋ ਕਾਰਜਾਂ, ਮੈਡੀਕਲ ਖੋਜ ਤੇ ਸਿਖਿਆ ਲਈ ਹੀ ਕੀਤਾ ਹੈ ਅਤੇ ਮੇਰੀ ਮੌਤ ਦੇ ਬਾਅਦ ਮੇਰੇ ਲਈ ਇਸ ਸਰੀਰ ਦਾ ਕੋਈ ਉਪਯੋਗ ਨਹੀਂ ਹੋਵੇਗਾ। ਇਸ ਲਈ ਮੇਰੀ ਇੱਛਾ ਹੈ ਕਿ ਹੁਣ ਵੀ ਇਸਦਾ ਇਸਤੇਮਾਲ ਹੋਰਨਾਂ ਦੁਆਰਾ ਇਹਨਾਂ ਕਾਰਜਾਂ ਲਈ ਹੀ ਹੋਵੇ।

Check Also

ਇਮਿਊਨਿਟੀ ਵਧਾਉਣ ਲਈ ਜੇਕਰ ਕਰ ਰਹੇ ਹੋ ਗਿਲੋਅ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਜਾਣੋ ਇਸ ਦੇ ਨੁਕਸਾਨ

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਭ ਦਾ ਧਿਆਨ ਆਪਣੀ ਇਮਿਊਨਿਟੀ ਵਧਾਉਣ ‘ਤੇ ਹੈ। …

Leave a Reply

Your email address will not be published. Required fields are marked *