ਪ੍ਰੋ: ਭੁੱਲਰ ਦੀ ਰਿਹਾਈ ਦੇ ਮੁੱਦੇ ਤੇ ਕੇਜਰੀਵਾਲ ਕਟਹਿਰੇ ‘ਚ

TeamGlobalPunjab
4 Min Read

ਜਗਤਾਰ ਸਿੰਘ ਸਿੱਧੂ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੋ. ਦਵੰਦਿਰ ਸਿੰਘ ਦੀ ਰਿਹਾਈ ਦੇ ਮੁੱਦੇ ਤੇ ਖੜੀਆਂ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦੇ ਹੇਠ  ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵਿਰੋਧ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਰਾਜਿਆਂ ਦੀਆਂ ਸਿੱਖ ਸੰਸਥਾਵਾਂ ਵਲੋ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਤੇ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਵੀ ਸਿੱਖ ਜੱਥੇਬੰਦੀਆਂ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰ ਰਹੇ ਹਨ।ਖਾਸ ਤੋਰ ਤੇ ਕੇਜਰੀਵਾਲ ਜਦੋਂ ਪਿਛਲੀ ਦਿਨੀਂ ਪੰਜਾਬ ਦੋਰੇ ਤੇ ਆਏ ਸਨ ਤਾਂ ਉਨਾਂ ਦਾ ਅਮ੍ਰਿਤਸਰ ਵਿੱਖੇ ਉਸ ਵੇਲੇ ਸਿੱਖ ਜੱਥੇਬੰਦੀਆਂ ਨੇ ਤੀਖਾ ਵਿਰੋਧ ਕੀਤਾ ਜਦੋਂ ੳਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਸਿੱਖ ਜੱਥੇਬੰਦੀਆਂ ਦਾ ਦੋਸ਼ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪ੍ਰੋ. ਭੁੱਲਰ ਦੀ ਰਿਹਾਈ ਲਈ ਮੁਸ਼ਕਿਲਾਂ ਖੱੜੀਆਂ ਕਰ ਰਹੇ ਹਨ। ਪ੍ਰੋ. ਭੁੱਲਰ ਆਪਣੀ ਸੱਜਾ ਪੂਰੀ ਹੋਣ ਤੋਂ ਬਾਅਦ ਵੀ ਜੇਲ ‘ਚ ਬੈਠੇ ਹਨ ਜੋ ਕਿ ਮੱਨੁਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਇਹ ਕਿਹਾ ਜਾ ਰਿਹਾ ਹੈ ਕੇਜਰੀਵਾਲ ਵਲੋਂ ਪ੍ਰੋ: ਭੁੱਲਰ ਦੀ ਰਿਹਾਈ ਵਾਲੀ ਫਾਈਲ ‘ਚ ਜਾਣ ਬੁੱਝ ਕੇ ਮੁਸ਼ਕਿਲਾਂ ਕੀਤੀਆ ਜਾ ਰਹੀਆ ਹਨ।ਦੂਜੇ ਪਾਸੇ ਕੇਜਰੀਵਾਲ ਅਤੇ ੳਨਾਂ ਦੇ ਹਮਾਇਤਾਂ ਦਾ ਦਾਵਾ ਹੈ ਕਿ ਅਕਾਲੀ ਦਲ ਜਾਣ ਬੁੱਝ ਕੇ ਸਿੱਖ ਜੱਥੇਬੰਦੀਆਂ ਨੂੰ ਇਸ ਮੁੱਦੇ ਉਪਰ ਭੜੱਕਾ ਰਿਹਾ ਹੈ।

ਆਪ ਦੇ ਆਗੁਆਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਤੱਕ ਪ੍ਰੋ: ਭੁੱਲਰ ਦੀ ਰਿਹਾਈ ਹੋ ਜਾਵੇਗੀ ।ਇਸ ਮੱਹਤਵ ਲਈ ਵੋਟਰ ਬਣ ਚੁੱਕਾ ਹੈ।ਅਕਾਲੀ ਦਲ ਕੇਜਰੀਵਾਲ ਦੇ ਇਨਾਂ ਦੋਸ਼ਾ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ।ਅਕਾਲੀ ਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਆਰ ਐਸ.ਐਸ ਅਤੇ ਭਾਜਪਾ ਦੀ ਬੋਲੀ ਬੋਲ ਰਿਹਾ ਹੈ।ਅਕਾਲੀ ਦੱਲ ਦੇ ਆਗੁਆਂ ਦਾ ਇਹ ਕਹਿਣਾ ਹੈ ਕਿ ਪ੍ਰੋ: ਭੁੱਲਰ ਦੀ ਫਾਇਲ ਕੇਜਰੀਵਾਲ ਵਲੋਂ ਜਾਣ ਬੁੱਝ ਕੇ ਰੋਕੀ ਗਈ ਹੈ ਤਾਂ ਜੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚੋਂ ਹਿੰਦੂਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਬੇਸ਼ਕ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹ ਜਾਤ ਪਾਤ ਰਾਜਨੀਤੀ ਨਹੀ ਕਰਦੇ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਵਲੋਂ ਵੋਂਟਾ ਨੂੰ ਧਿਆਨ ‘ਚ ਰੱਖ ਕੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਆਪ ਵਲੋਂ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦੇਂ ਹੋਏ ਕਿਹਾ ਗਿਆ ਹੈ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀ ਲੰਮਾ ਸਮਾਂ ਸਾਂਝ ਰਹੀ ਹੈ ਤਾਂ ਉਸ ਮੋਕੇ ਤੇ ਪ੍ਰੋ: .ਭੁਲਰ ਦੀ ਰਿਹਾਈ ਲਈ ਕਿਓਂ ਨਹੀਂ ਠੋਸ ਉਪਰਾਲਾ ਕੀਤਾ ਗਿਆ ।ਆਪ ਦਾ ਕਹਿਣਾ ਹੈ ਕਿ ਅਕਾਲੀ ਦਲ ਵੋਟਾਂ ਕਾਰਨ ਇਸ ਮੁੱਦੇ ਤੋਂ ਫਾਇਦਾ ਉਠਾਉਣਾ ਚਾਹੁੰਦਾ ਹੈ।
ਭਾਜਪਾ ਨੇ ਪ੍ਰੋ: ਭੁੱਲਰ ਦੀ ਰਿਹਾਈ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੇ ਸਿੱਧੇ ਤੋਰ ਤੇ ਦਖਲ ਦੀਤਾ ਹੈ ਅਤੇ ਅਗਲੇ ਦਿਨਾਂ ‘ਚ ਤੇ ਪ੍ਰੋ: ਭੁੱਲਰ ਦੀ ਰਿਹਾਈ ਨਿਸ਼ਚਿਤ ਹੈ।

ਸਵਾਲ ਤਾਂ ਇਹ ਪੈਦਾ ਹੁੰਦਾ ਹੈ ਪ੍ਰੋ: ਭੁੱਲਰ ਦੀ ਰਿਹਾਈ ਇੱਕ ਬਹੁਤ ਵੱਡਾ ਮਨੁੱਖੀ ਅਧਿਕਾਰ ਦਾ ਮੁੱਦਾ ਹੈ ਪਰ ਇਸ ਮਾਮਲੇ ਨੂੰ ਰਾਜਸੀ ਧਿੱਰਾ ਵੋਟਾਂ ਲਈ ਇਸਤੇਮਾਲ ਕਰਨ ਦਾਂ ਮੋਕਾ ਹੱਥੋਂ ਨਹੀਂ ਜਾਣ ਦੇ ਰਹੀਆਂ।ਇਹ ਇਸ ਦੇਸ਼ ਦੀ ਬਦ ਕਿਸਮਤੀ ਕਹੀ ਜਾ ਸਕਦੀ ਕਿ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਮੁੱਦਿਆਂ ਉਤੇ ਕੋਮੀ ਪਾਰਟੀਆਂ ਗਭੀਰਤਾ ਨਹੀਂ ਵਿਖਾਉਦੀਆਂ । ਵੱਡੀਆਂ ਧਿਰਾਂ ਹਮੇਸ਼ਾ ਬਹੁ ਗਿਣਤੀ ਨੂੰ ਖੁਸ਼ ਕਰਕੇ ਸੱਤਾ ਹਾਸਿਲ ਕਰਨ ਦੀ ਦੋੜ ‘ਚ ਲੱਗੀਆਂ ਰਹਿੰਦੀਆਂ ਹਨ।

ਇਸ ਦੀ ਇੱਕ ਤਾਜ਼ਾ ਮਿਸਾਲ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਬਾਰੇ ਹੈ। ੳਨਾਂ ਨੇ ਘੱਟ ਗਿਣਤੀਆਂ ਦੇ ਮੁੱਦੇ ਤੇ ਇੱਕ ਕੌਮਾਂਤਰੀ ਸੈਮੀਨਾਰ ‘ਚ ਹਿੱਸਾ ਤਾਂ ਲੈ ਲਿਆ ਪਰ ਭਾਜਪਾ ਦੇ ਆਗੂਆਂ ਵੱਲੋਂ ਨੂੰ ਲਗਾਤਾਰ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸੈਮੀਨਾਰ ‘ਚ ਇਹ ਕਿਹਾ ਗਿਆ ਸੀ ਕਿ ਭਾਰਤ ਧਾਰਮਿਕ ਬਹੁ ਗਿਣਤੀ ਦਾ ਮੁੱਦਾ ਭਾਰੂ ਹੋ ਰਿਹਾ ਹੈ।

Share this Article
Leave a comment