ਅਫਗਾਨਿਸਤਾਨ ਵਿੱਚ ਢੇਰ ਹੋਇਆ ਤਾਲਿਬਾਨ ਦਾ ਕਮਾਂਡਰ

TeamGlobalPunjab
1 Min Read

ਨਿਊਜ਼ ਡੈਸਕ: ਅਫਗਾਨਿਸਤਾਨ ਵਿੱਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਕਮਾਂਡਰ ਕਾਰੀ ਸੈਫੁੱਲ੍ਹਾ ਮਹਿਸੂਦ ਨੂੰ ਮਾਰ ਗਿਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਪਾਕਿਸਤਾਨੀ ਤਾਲਿਬਾਨ ਦੇ ਕਮਾਂਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਟੀਟੀਪੀ ਨੇ ਆਪਣੇ ਕਮਾਂਡਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਖਬਰਾਂ ਮੁਤਾਬਕ ਅੱਤਵਾਦੀ ਸੰਗਠਨ ਟੀਟੀਪੀ ਦੇ ਬੁਲਾਰੇ ਨੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ ਕਿ ਸੈਫੁੱਲ੍ਹਾ ਖੋਸਤ ਪ੍ਰਾਂਤ ਵਿੱਚ ਗੁਲੂਨ ਸ਼ਿਵਿਰ ਦੇ ਬਾਹਰ ਮਾਰਿਆ ਗਿਆ ਹੈ। ਬੁਲਾਰੇ ਨੇ ਦਾਅਵਾ ਕੀਤਾ ਕਿ ਇਹ ਹਮਲਾ ਹੱਕਾਨੀ ਨੈਟਵਰਕ ਵੱਲੋਂ ਕੀਤਾ ਗਿਆ ਸੀ , ਕਿਉਂਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਇਲਾਕੇ ਵਿੱਚ ਟੀਟੀਪੀ ਦੇ ਹਕੀਮੁੱਲਾ ਮਹਿਸੂਦ ਸੰਗਠਨ ਨਾਲ ਜੁੜੇ ਤਿੰਨ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ।

ਪਾਕਿਸਤਾਨ ਵਿੱਚ ਹੋਏ ਕਈ ਹਮਲਿਆਂ ਵਿੱਚ ਅੱਤਵਾਦੀ ਸੈਫੁੱਲ੍ਹਾ ਮਹਿਸੂਦ ਦਾ ਹੱਥ ਰਿਹਾ ਹੈ, ਇਸ ਲਈ ਉਹ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਸੀ। ਇੱਕ ਆਡੀਓ ਮੈਸੇਜ ਵਿੱਚ, ਮਹਿਸੂਦ ਨੇ ਦਾਅਵਾ ਕੀਤਾ ਸੀ ਕਿ ਉਸਦੇ ਸੰਗਠਨ ਨੇ ਇਸ ਸਾਲ 75 ਅੱਤਵਾਦੀ ਹਮਲੇ ਕੀਤੇ, ਜਿਨ੍ਹਾਂ ਵਿੱਚ ਜ਼ਿਆਦਾਤਰ ਖੈਬਰ ਪਖਤੂਨਖਵਾ ਦੇ ਉੱਤਰ ਤੇ ਦੱਖਣੀ ਵਜੀਰਿਸਤਾਨ ਜ਼ਿਲ੍ਹਿਆ ਵਿੱਚ ਸਥਾਨਕ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ ਸੀ । ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ।

Share This Article
Leave a Comment